ਜੰਗਲਾਤ ਵਿਭਾਗ ਦੇ ਕਰਮਚਾਰੀਆਂ ‘ਤੇ ਰਾਡਾਂ ਨਾਲ ਕੀਤਾ ਹਮਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਜੰਗਲਾਤ ਮਹਿਕਮੇ ਦੀ ਜ਼ਮੀਨ ਵਿੱਚੋਂ ਮਾਈਨਿੰਗ ਕਰਨ ਵਾਲੇ ਮਾਫੀਆ ਨਾਲ ਸਖਤੀ ਵਰਤੀ ਜਾਵੇਗੀ। ਪੰਚਾਇਤੀ ਜ਼ਮੀਨ ਦੀ ਰਖਵਾਲੀ ਹੁਣ ਜੰਗਲਾਤ ਮਹਿਕਮੇ ਦੇ ਕਰਮਚਾਰੀ ਹਥਿਆਰਾਂ ਨਾਲ ਕਰਨਗੇ। ਉਨ੍ਹਾਂ ਕਿਹਾ ਕਿ ਲੰਘੀ ਰਾਤ ਮੁਹਾਲੀ ਨੇੜਲੇ ਪਿੰਡ ਸਿਉਂਕ ਦੇ ਨੇੜੇ ਮਾਈਨਿੰਗ ਮਾਫ਼ੀਆ ਨੇ ਬਲਾਕ ਅਫਸਰ ਦਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ‘ਤੇ ਰਾਤੀ 10:30 ਵਜੇ ਰਾਡਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਜੰਗਲਾਤ ਵਿਭਾਗ ਦੀ ਟੀਮ ‘ਤੇ ਜਾਨਲੇਵਾ ਹਮਲਾ ਕਰਨ ਵਾਲੇ 4 ਦੋਸ਼ੀਆਂ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ।
Check Also
ਬਿਕਰਮ ਮਜੀਠੀਆ ਦੀ ਬੈਰਕ ਬਦਲਣ ਵਾਲੀ ਪਟੀਸ਼ਨ ’ਤੇ ਸੁਣਵਾਈ ਹੋਈ ਮੁਲਤਵੀ
ਸਰਕਾਰ ਵੱਲੋਂ ਦਾਖਲ ਨਹੀਂ ਕੀਤਾ ਗਿਆ ਜਵਾਬ, ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਮੋਹਾਲੀ/ਬਿਊਰੋ …