5 C
Toronto
Sunday, April 12, 2026
spot_img
Homeਭਾਰਤਦਿੱਲੀ ’ਚ ਡਿਵਾਈਡਰ ’ਤੇ ਸੁੱਤੇ ਹੋਏ ਵਿਅਕਤੀਆਂ ’ਤੇ ਟਰੱਕ ਚੜ੍ਹਿਆ; 4 ਮੌਤਾਂ

ਦਿੱਲੀ ’ਚ ਡਿਵਾਈਡਰ ’ਤੇ ਸੁੱਤੇ ਹੋਏ ਵਿਅਕਤੀਆਂ ’ਤੇ ਟਰੱਕ ਚੜ੍ਹਿਆ; 4 ਮੌਤਾਂ

ਨਵੀਂ ਦਿੱਲੀ/ਬਿੳੂਰੋ ਨਿੳੂਜ਼
ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਸੀਮਾਪੁਰੀ ਵਿੱਚ ਅੱਜ ਬੁੱਧਵਾਰ ਤੜਕੇ ਸੜਕ ਕਿਨਾਰੇ ਸੁੱਤੇ ਪਏ ਵਿਅਕਤੀਆਂ ’ਤੇ ਟਰੱਕ ਚੜ੍ਹਨ ਕਾਰਨ 4 ਜਣਿਆਂ ਦੀ ਮੌਤ ਹੋ ਗਈ ਹੈ। ਇਸ ਦੁਰਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਰਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ। ਇਹ ਘਟਨਾ ਅੱਜ ਬੁੱਧਵਾਰ ਤੜਕੇ ਕਰੀਬ ਦੋ ਵਜੇ ਵਾਪਰੀ, ਜਦੋਂ ਡੀਐੱਲਐਫ ਟੀ-ਪੁਆਂਇੰਟ ਵੱਲ ਜਾਂਦੇ ਹੋਏ ਇੱਕ ਟਰੱਕ ਡਰਾਈਵਰ ਨੇ ਡੀਟੀਸੀ ਡਿਪੂ ਟਰੈਫਿਕ ਸਿਗਨਲ ਤੋਂ ਲੰਘਦੇ ਸਮੇਂ ਡਿਵਾਈਡਰ ’ਤੇ ਸੁੱਤੇ ਹੋਏ ਛੇ ਵਿਅਕਤੀਆਂ ਨੂੰ ਦਰੜ ਦਿੱਤਾ। ਸ਼ਹਾਦਰਾ ਦੇ ਡੀਸੀਪੀ ਆਰ. ਸਾਥੀਆਸੁੰਦਰਮ ਨੇ ਦੱਸਿਆ ਡਰਾਈਵਰ ਲਾਪ੍ਰਵਾਹੀ ਨਾਲ ਟਰੱਕ ਚਲਾ ਰਿਹਾ ਸੀ। ਡੀਸੀਪੀ ਨੇ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਤ ਮੌਕੇ ’ਤੇ ਹੋ ਗਈ ਜਦਕਿ ਚਾਰ ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਵਿਅਕਤੀ ਮਿ੍ਰਤਕ ਲਿਆਂਦਾ ਕਰਾਰ ਦਿੱਤਾ ਗਿਆ ਅਤੇ ਇੱਕ ਹੋਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿ੍ਰਤਕਾਂ ਵਿੱਚ ਸ਼ਾਮਲ ਤਿੰਨ ਵਿਅਕਤੀ ਸੀਮਾਪੁਰੀ ਦੇ ਵਾਸੀ ਸਨ ਅਤੇ ਇੱਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

 

RELATED ARTICLES
POPULAR POSTS