17.4 C
Toronto
Tuesday, September 8, 2026
spot_img
HomeਕੈਨੇਡਾFrontਦਿੱਲੀ ’ਚ ਇਮਾਰਤ ਡਿੱਗਣ ਕਾਰਨ ਮੌਤਾਂ ਦੀ ਗਿਣਤੀ 7 ਹੋਈ - ਇਮਾਰਤ...

ਦਿੱਲੀ ’ਚ ਇਮਾਰਤ ਡਿੱਗਣ ਕਾਰਨ ਮੌਤਾਂ ਦੀ ਗਿਣਤੀ 7 ਹੋਈ – ਇਮਾਰਤ ਦਾ ਮਾਲਕ ਹਰੀ ਰਾਮ ਗੁਪਤਾ ਗਿ੍ਰਫਤਾਰ

ਦਿੱਲੀ ’ਚ ਇਮਾਰਤ ਡਿੱਗਣ ਕਾਰਨ ਮੌਤਾਂ ਦੀ ਗਿਣਤੀ 7 ਹੋਈ – ਇਮਾਰਤ ਦਾ ਮਾਲਕ ਹਰੀ ਰਾਮ ਗੁਪਤਾ ਗਿ੍ਰਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਪੱਛਮੀ ਦਿੱਲੀ ਦੇ ਸਤਿਆ ਨਿਕੇਤਨ ਦੀ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਇਸਦੇ ਮਾਲਕ ਨੂੰ ਰਾਜਸਥਾਨ ਦੇ ਭਿਵਾੜੀ ਤੋਂ ਗਿ੍ਰਫਤਾਰ ਕਰ ਲਿਆ ਹੈ। ਇਹ ਇਮਾਰਤ ਲੰਘੇ ਕੱਲ੍ਹ ਐਤਵਾਰ ਦੁਪਹਿਰ ਵੇਲੇ ਮੁਰੰਮਤ ਦੇ ਕੰਮ ਦੌਰਾਨ ਡਿੱਗ ਗਈ ਸੀ। ਇਸ ਇਮਾਰਤ ਵਿਚ ਮੁੰਡਿਆਂ ਦਾ ਪੀ.ਜੀ. ਸੀ। ਇਸ ਹਾਦਸੇ ਵਿਚ ਹੁਣ ਤੱਕ ਮਲਬੇ ਵਿਚੋਂ 12 ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਜਿਨ੍ਹਾਂ ਵਿਚੋਂ 7 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਸਦੇ ਚੱਲਦਿਆਂ ਦਿੱਲੀ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਸਾਊਥ ਜ਼ੋਨ ਦੇ ਪੰਜ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸੇ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਐਮ.ਸੀ.ਡੀ. ਕਮਿਸ਼ਨਰ ਸੰਜੀਵ ਖਿਰਵਾਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਰਾਹਤ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਹੈ। ਦਿੱਲੀ ਨਗਰ ਨਿਗਮ ਵਲੋਂ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਸਾਵਧਾਨੀ ਵਜੋਂ ਨੇੜੇ ਦੀਆਂ ਚਾਰ ਇਮਾਰਤਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।

RELATED ARTICLES
POPULAR POSTS