19.1 C
Toronto
Friday, July 10, 2026
spot_img
HomeਕੈਨੇਡਾFrontਪੰਜਾਬ ’ਚ ਸੇਵਾਮੁਕਤ ਕਰਮਚਾਰੀਆਂ ਲਈ ਰਾਹਤ - ਸਰਕਾਰ ਨੇ ਗਰੈਚੁਟੀ ਅਤੇ ਲੀਵ...

ਪੰਜਾਬ ’ਚ ਸੇਵਾਮੁਕਤ ਕਰਮਚਾਰੀਆਂ ਲਈ ਰਾਹਤ – ਸਰਕਾਰ ਨੇ ਗਰੈਚੁਟੀ ਅਤੇ ਲੀਵ ਇਨਕੈਸ਼ਮੈਂਟ ਲਈ ਡੀਏ ’ਚ ਕੀਤਾ ਵਾਧਾ


ਚੰਡੀਗੜ੍ਹ/ਬਿਊੁਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ 1 ਜਨਵਰੀ 2020 ਅਤੇ 30 ਜੂਨ 2021 ਦੇ ਵਿਚਕਾਰ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਦੇਣਯੋਗ ਗਰੈਚੁਟੀ ਅਤੇ ਛੁੱਟੀਆਂ ਦੀ ਲੀਵ ਇਨਕੈਸ਼ਮੈਂਟ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੋਵਾਂ ਸੇਵਾਮੁਕਤੀ ਲਾਭਾਂ ਦੀ ਗਣਨਾ ਕਰਦੇ ਸਮੇਂ ਮਹਿੰਗਾਈ ਭੱਤੇ (ਡੀ.ਏ.) ਨੂੰ ਧਿਆਨ ਵਿਚ ਰੱਖਿਆ ਜਾਵੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵਕੀਲ ਸੰਨੀ ਸਿੰਗਲਾ ਅਤੇ ਕੰਵਰ ਅਭੈ ਸਿੰਘ ਰਾਹੀਂ ਸੇਵਾਮੁਕਤ ਕਰਮਚਾਰੀਆਂ ਵਲੋਂ ਦਾਇਰ ਕੀਤੀਆਂ ਦੋ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਇਹ ਸਾਹਮਣੇ ਆਇਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ 1 ਜਨਵਰੀ 2020 ਨੂੰ ਜਾਂ ਉਸ ਤੋਂ ਬਾਅਦ ਅਤੇ 30 ਜੂਨ 2021 ਤੱਕ ਸੇਵਾਮੁਕਤ ਹੋਏ ਸੂਬਾ ਸਰਕਾਰ ਦੇ ਕਰਮਚਾਰੀਆਂ ਦੇ ਸਬੰਧ ਵਿਚ ਮੌਜੂਦਾ ਨਿਰਦੇਸ਼ਾਂ ਤਹਿਤ ਗਰੈਚੁਟੀ ਅਤੇ ਛੁੱਟੀਆਂ ਦੇ ਨਕਦੀਕਰਨ ਦੀ ਗਣਨਾ ਮੂਲ ਤਨਖਾਹ ਦੇ 17 ਫੀਸਦੀ ਮਹਿੰਗਾਈ ਭੱਤੇ ਨਾਲ ਕੀਤੀ ਜਾਣੀ ਹੈ।

RELATED ARTICLES
POPULAR POSTS