ਬਲਜਿੰਦਰ ਲੇਲਣਾ ਪੰਜਾਬੀ ਸੱਭਿਆਚਾਰ ਦੀ ਵੱਡਮੁੱਲੀ ਸੇਵਾ ਕਰ ਰਹੇ ਹਨ : ਬਾਵਾ
ਟੋਰਾਂਟੋ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ (ਕੈਨੇਡਾ) ਵੱਲੋਂ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੂੰ ਸਨਮਾਨ ਪੱਤਰ ਦੇ ਕੇ “‘ਪੰਜਾਬ ਦਾ ਸਪੁੱਤਰ'” ਐਵਾਰਡ ਨਾਲ ਸਨਮਾਨ ਦੇਣ ਦੀ ਰਸਮ ਬਲਜਿੰਦਰ ਸਿੰਘ ਲੇਲਣਾ, ਰਾਮਦੂਰ ਮਾਨ, ਮਨਜੀਤ ਸਿੰਘ ਗਿੱਲ, ਜਸਪਾਲ ਗਰੇਵਾਲ, ਅਮਰਪ੍ਰੀਤ ਔਲਖ ਪ੍ਰਧਾਨ ਓਵਰਸੀਜ ਕਾਂਗਰਸ ਕੈਨੇਡਾ ਅਤੇ ਰਣਯੋਧ ਬਰਾੜ ਨੇ ਨਿਭਾਈ। ਇਸ ਸਮੇਂ ਬਲਜਿੰਦਰ ਸਿੰਘ ਲੇਲਣਾ ਨੇ ਕਿਹਾ ਕਿ ਪਿਛਲੇ 25 ਸਾਲ ਤੋਂ ਸਵ. ਜਸਦੇਵ ਸਿੰਘ ਜੱਸੋਵਾਲ ਦੀ ਸਰਪ੍ਰਸਤੀ ਹੇਠ ਲੜਕੀਆਂ ਦੀ ਸਮੂਹਿਕ ਤੌਰ ‘ਤੇ ਲੋਹੜੀ ਮਨਾ ਕੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਅਤੇ ਹਰ ਸਾਲ ਧੀਆਂ ਦੇ ਲੋਹੜੀ ਮੇਲੇ ‘ਤੇ ਸ਼ੁੱਧ ਗੋਲਡ ਮੈਡਲ ਪਾ ਕੇ ਧੀਆਂ ਦਾ ਸਨਮਾਨ ਕਰਨਾ ਸਮਾਜ ਨੂੰ ਪ੍ਰੇਰਨਾ ਦੇਣਾ ਹੈ ਅਤੇ ਧੀਆਂ ਪੁੱਤਰਾਂ ਵਿੱਚ ਸਮਾਨਤਾ ਦਾ ਵਿਵਹਾਰ ਕਰਨ ਦਾ ਸੰਦੇਸ਼ ਹੈ। ਇਹ ਦੱਸਦਾ ਹੈ ਕਿ ਧੀਆਂ ਪੁੱਤਰਾਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਹਨ। ਉਹਨਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਬਹੁਪੱਖੀ ਸ਼ਖਸ਼ੀਅਤਾਂ ਦੇ ਮਾਲਕ ਹਨ ਕਿਉ ਕਿ ਉਹਨਾਂ ਨੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਕੇ ਵੀ ਸਾਨੂੰ ਗੌਰਵਮਈ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਇਸ ਸਮੇਂ ਬਾਵਾ ਨੇ ਬਲਜਿੰਦਰ ਸਿੰਘ ਲੇਲਣਾ ਅਤੇ ਉਹਨਾਂ ਦੀ ਸਾਥੀ ਟੀਮ ਦਾ ਸਨਮਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …