ਬਰੈਂਪਟਨ/ਬਿਊਰੋ ਨਿਊਜ਼ : ਐੱਨਡੀਪੀ ਦੀ ਉਪ ਨੇਤਾ ਅਤੇ ਬਰੈਂਪਟਨ ਕੇਂਦਰੀ ਤੋਂ ਐੱਮਪੀਪੀ ਸਾਰਾ ਸਿੰਘ ਨੇ ਆਪਣੇ ਖੇਤਰ ਦੇ ਨਿਵਾਸੀਆਂ ਨਾਲ ਰਾਬਤਾ ਵਧਾਉਣ ਦੇ ਮੱਦੇਨਜ਼ਰ ਓਪਨ ਹਾਊਸ ਦਾ ਪ੍ਰਬੰਧ ਕੀਤਾ। ਇਸ ਦੌਰਾਨ ਕਲਾ ਅਤੇ ਸੱਭਿਆਚਾਰ ਨਾਲ ਸਬੰਧਿਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਰਿਜਨਲ ਕੌਂਸਲਰਾਂ ਰੋਵੇਨਾ ਸੈਂਟੋਸ ਅਤੇ ਪਾਲ ਵੀਸੈਂਟੀ ਨੇ ਵੀ ਸੰਬੋਧਨ ਕੀਤਾ। ਸਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਬਰੈਂਪਟਨ ਕੇਂਦਰੀ ਦੇ ਲੋਕਾਂ ਦੀ ਸੇਵਾ ਕਰਨ ਲਈ ਅਣਥੱਕ ਕਾਰਜ ਕਰ ਰਹੀ ਹੈ।
ਸਾਰਾ ਸਿੰਘ ਵੱਲੋਂ ਓਪਨ ਹਾਊਸ
RELATED ARTICLES

