7.7 C
Toronto
Friday, November 14, 2025
spot_img
Homeਕੈਨੇਡਾਅੰਗਰੇਜ਼ਾਂ ਦੀਆਂ ਕਾਲੀਆਂ ਨਸਲਾਂ ਅੱਜ ਵੀ ਭਾਰਤ ਨੂੰ ਲੁੱਟ ਰਹੀਆਂ ਹਨ :...

ਅੰਗਰੇਜ਼ਾਂ ਦੀਆਂ ਕਾਲੀਆਂ ਨਸਲਾਂ ਅੱਜ ਵੀ ਭਾਰਤ ਨੂੰ ਲੁੱਟ ਰਹੀਆਂ ਹਨ : ਤਰਕਸ਼ੀਲ ਆਗੂ

ਟੋਰਾਂਟੋਂ/ਹਰਜੀਤ ਬਾਜਵਾ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵੱਲੋਂ ਮਿਸੀਸਾਗਾ ਦੇ ਰਾਇਲ ਬੈਕੁੰਟ ਹਾਲ ਵਿੱਚ ਉੱਘੇ ਨਾਟਕਕਾਰ ਅਤੇ ਮਾਲਵੇ ਦੇ ਲੋਕ ਨਾਇਕ ਵੱਜੋਂ ਜਾਂਦੇ ਸਵਰਗੀ ਪ੍ਰੋ. ਅਜਮੇਰ ਸਿੰਘ ਔਲਖ ਨਮਿੱਤ ਸ਼ਰਧਾਂਜ਼ਲੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪ੍ਰੋ. ਔਲਖ ਦੀ ਮੌਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੰਦਿਆਂ ਉਹਨਾਂ ਦੀ ਸਾਦੀ ਜਿੰਦਗੀ ਅਤੇ ਉਚੇ ਨਿਸ਼ਾਨਿਆਂ ਤੋਂ ਸੇਧ ਲੈਣ ਦੀ ਗੱਲ ਕੀਤੀ ਉੱਥੇ ਹੀ ਉਹਨਾਂ ਦੀ ਜ਼ਿੰਦਗ਼ੀ ਨਾਲ ਜੁੜੇ ਕਈ ਪਹਿਲੂਆਂ ਬਾਰੇ ਵੀ ਹਾਜ਼ਰੀਨ ਨਾਲ ਸਾਂਝ ਪਾਈ ਗਈ ਅਤੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਨੇ ਮਲਵਈ ਬੋਲੀ ਨੂੰ ਆਪਣੇ ਨਾਟਕਾਂ ਦੇ ਦਮ ਤੇ ਅੰਤਰ-ਰਾਸ਼ਟਰੀ ਪੱਧਰ  ਦੀ ਬੋਲੀ ਬਣਾਂ ਦਿੱਤਾ ਜਿਸਨੂੰ ਲੋਕ ਅਨਪੜ੍ਹਾਂ ਦੀ ਬੋਲੀ ਸਮਝਦੇ ਸਨ ਅੱਜ ਪੌ. ਅਜਮੇਰ ਸਿੰਘ ਔਲਖ ਦੇ ਯਤਨਾਂ ਸਦਕਾ ਉਸ ਬੋਲੀ ਨੂੰ ਸਤਿਕਾਰ ਮਿਲਣ ਲੱਗਾ ਹੈ ਜਿਹਨਾਂ ਦੇ ਮਾਲਵੇ ਦੇ ਨਾਚ, ਲੋਕ ਸਾਜਾਂ,ਪੁਰਾਤਨ ਪਹਿਰਾਵਾ, ਰੀਤੀ ਰਿਵਾਜ਼ ਅਤੇ ਕ੍ਰਿਸਾਨੀ ਦੀ ਦੁਰਦਸ਼ਾ ਨੂੰ ਸੁਚੱਜੇ ਤਰੀਕੇ ਨਾਲ ਆਪਣੇ ਨਾਟਕਾਂ ਰਾਹੀਂ ਬਿਆਨ ਕੇ ਲੋਕਾਂ ਸਾਹਮਣੇ ਲਿਆਦਾਂ ਇਸ ਮੌਕੇ ਉੱਘੇ ਲੇਖਕ ਸਵਰਗੀ ਇਕਬਾਲ ਰਾਮੂਵਾਲੀਆ ਨੂੰ ਵੀ ਸ਼ਰਧਾਂਜ਼ਲੀ ਭੇਟ ਕੀਤੀ ਗਈ। ਇੱਥੇ ਪਹੁੰਚੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਸ੍ਰ. ਕਿਰਨਜੀਤ ਸਿੰਘ ਅਤੇ ਉੱਘੇ ਤਰਕਸ਼ੀਲ ਆਗੂ ਸ੍ਰ. ਮਨਜੀਤ ਸਿੰਘ ਬੋਪਾਰਾਏ ਨੇ ਬੋਲਦਿਆਂ ਆਖਿਆ ਕਿ ਸਰਮਾਏਦਾਰੀ ਨੇ ਸਾਡੇ ਦੇਸ਼ ਨੂੰ ਲੁੱਟ ਕੇ ਖਾ ਲਿਆ ਹੈ ਅਤੇ ਨਿਰੰਯਤਰ ਲੁੱਟਿਆ ਜਾ ਰਿਹਾ ਹੈ ਜਿਹੜੇ ਲੋਟੂ ਟੋਲੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸਨੂੰ ਲੁੱਟ ਰਹੇ ਸਨ ਉਹਨਾਂ ਦੀਆਂ ਦੀਆਂ ਕਾਲੀਆਂ ਨਸਲਾਂ ਅੱਜ ਵੀ ਉਸੇ ਤਰ੍ਹਾਂ ਲੁੱਟ ਮਚਾ ਰਹੀਆਂ ਹਨ ‘ਤੇ ਇਹੀ ਕਾਰਨ ਹੈ ਕਿ ਅਮੀਰ ਵਰਗ ਦਿਨੋ-ਦਿਨ ਹੋਰ ਅਮੀਰ ਹੋ ਰਿਹਾ ਹੈ ਅਤੇ ਗਰੀਬ ਦਿਨੋ ਦਿਨ ਗਰੀਬੀ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ, ਅਮੀਰ ਅਤੇ ਗਰੀਬ ਦਾ ਪਾੜਾ ਦਿਨੋ-ਦਿਨ ਵਧ ਰਿਹਾ ਹੈ । ਸਮਾਗਮ ਦੌਰਾਨ ਨਿਵਕਿਰਨ ਸਿੰਘ ਸਿੱਧੂ, ਨਛੱਤਰ ਸਿੰਘ ਬਦੇਸ਼ਾ, ਬਲਦੇਵ ਸਿੰਘ ਰਹਿਪਾ, ਕਡਾ. ਬਲਜਿੰਦਰ ਸੇਖੋਂ ਰਮਜੀਤ ਗਿੱਲ, ਬਲਜਿੰਦਰ ਲੇਲ੍ਹਣਾ, ਗੁਰਦੇਵ ਸਿੰਘ ਮਾਨ, ਨਿਰਮਲ ਸੰਧੂ, ਕੁਲਦੀਪ ਰੰਧਾਵਾ, ਡਾ. ਕੰਵਲਜੀਤ ਕੌਰ ਢਿੱਲੋਂ, ਹੀਰਾ ਰੰਧਾਵਾ, ਅੰਮ੍ਰਿਤ ਸਿੰਘ ਢਿੱਲੋਂ, ਇਕਬਾਲ ਬਰਾੜ ਆਦਿ ਤੋਂ ਇਲਾਵਾ ਬਹੁਤ ਸਾਰੇ ਲੋਕ ਹਾਜ਼ਰ ਸਨ।

RELATED ARTICLES
POPULAR POSTS