Breaking News
Home / ਦੁਨੀਆ / ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲੇ ਦੀ ਫਿਰ ਹੋਈ ਕੋਸ਼ਿਸ਼

ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲੇ ਦੀ ਫਿਰ ਹੋਈ ਕੋਸ਼ਿਸ਼

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਮ ਬੀਚ ਫਲੋਰਿਡਾ ਵਿਚਲੇ ਗੋਲਫ਼ ਮੈਦਾਨ ਨੇੜੇ ਗੋਲੀਆਂ ਚੱਲਣ ਦੀ ਖਬਰ ਹੈ।
ਟਰੰਪ ਦੇ ਚੋਣ ਮੁਹਿੰਮ ਪ੍ਰਬੰਧਕਾਂ ਤੇ ਯੂ ਐਸ ਸੀਕਰਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਲੱਗਦਾ ਹੈ ਕਿ ਇਹ ਗੋਲੀਆਂ ਸਾਬਕਾ ਰਾਸ਼ਟਰਪਤੀ ਦੀ ਜਾਨ ਲੈਣ ਦੇ ਇਰਾਦੇ ਨਾਲ ਚਲਾਈਆਂ ਗਈਆਂ ਹਨ। ਪਿਛਲੇ 2 ਮਹੀਨਿਆਂ ਦੌਰਾਨ ਟਰੰਪ ਦੀ ਜਾਨ ਲੈਣ ਦੀ ਇਹ ਦੂਸਰੀ ਕੋਸ਼ਿਸ਼ ਹੈ। ਐਫ ਬੀ ਆਈ ਅਨੁਸਾਰ ਸੀਕਰਟ ਸਰਵਿਸ ਅਫਸਰਾਂ ਨੇ ਗੋਲਫ਼ ਮੈਦਾਨ ਤੋਂ ਤਕਰੀਬਨ 400 ਗਜ ਦੂਰ ਇਕ ਸ਼ੱਕੀ ਵਿਅਕਤੀ ਵੇਖਿਆ ਜਿਸ ਉਪਰ ਉਨ੍ਹਾਂ ਗੋਲੀਆਂ ਚਲਾਈਆਂ। ਸ਼ੱਕੀ ਆਪਣੀ ਗੱਡੀ ਵਿਚ ਫਰਾਰ ਹੋ ਗਿਆ ਪਰੰਤੂ ਉਹ ਇਕ ਰਾਈਫਲ, ਇਕ ਗੋਪ੍ਰੋ ਕੈਮਰਾ ਤੇ ਕੁਝ ਹੋਰ ਸਮਾਨ ਘਟਨਾ ਸਥਾਨ ‘ਤੇ ਹੀ ਛੱਡ ਗਿਆ। ਬਾਅਦ ਵਿਚ ਸ਼ੱਕੀ ਨੂੰ ਨਾਲ ਲੱਗਦੀ ਕਾਊਂਟੀ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ। ਐਫ ਬੀ ਆਈ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਹ ਘਟਨਾ ਟਰੰਪ ਦੇ ਇੰਟਰਨੈਸ਼ਨਲ ਗੋਲਫ ਕੋਰਸ ਵਿਖੇ ਵਾਪਰੀ ਜਦੋਂ ਸਾਬਕਾ ਰਾਸ਼ਟਰਪਤੀ ਗੋਲਫ ਖੇਡ ਰਹੇ ਸਨ।

Check Also

ਵਿਰੋਧੀ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ : ਕਮਲਾ ਹੈਰਿਸ ਨੇ ਟਰੰਪ ਨੂੰ ਦਿੱਤੀ ਨਸੀਹਤ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਉੱਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ …