Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਧ ਮਹਿਲਾਵਾਂ ਬਣੀਆਂ ਸੰਸਦ ਮੈਂਬਰ

ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਧ ਮਹਿਲਾਵਾਂ ਬਣੀਆਂ ਸੰਸਦ ਮੈਂਬਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਨਵੀਂ ਚੁਣੀ ਪਾਰਲੀਮੈਂਟ ਦਾ ਸੈਸ਼ਨ 22 ਨਵੰਬਰ ਨੂੰ ਗਠਿਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਉਸ ਤੋਂ ਪਹਿਲਾਂ 26 ਅਕਤੂਬਰ ਨੂੰ ਨਵਾਂ ਮੰਤਰੀ ਮੰਡਲ ਹੋਂਦ ਵਿਚ ਆਵੇਗਾ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਮੁਤਾਬਿਕ ਅੱਧੀ ਗਿਣਤੀ ਮਹਿਲਾਵਾਂ ਦੀ ਹੋਵੇਗੀ। ਬੀਤੀ 20 ਸਤੰਬਰ ਨੂੰ ਚੁਣੇ ਗਏ ਕੁਲ 338 ਸੰਸਦ ਮੈਂਬਰਾਂ ਵਿਚੋਂ ਇਸ ਵਾਰ 103 ਮਹਿਲਾਵਾਂ ਹਨ ਜੋ 30 ਫੀਸਦੀ ਤੋਂ ਵੱਧ ਹੈ ਅਤੇ ਦੇਸ਼ ਦੇ ਇਤਿਹਾਸ ‘ਚ ਪਹਿਲੀ ਵਾਰੀ ਏਨੀ ਵੱਡੀ ਗਿਣਤੀ ਵਿਚ ਮਹਿਲਾਵਾਂ ਨੂੰ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਿਆ ਹੈ। 2019 ਦੀ ਮੱਧਕਾਲੀ ਚੋਣ ‘ਚ 100 ਮਹਿਲਾ ਉਮੀਦਵਾਰ ਸੰਸਦ ਮੈਂਬਰ ਚੁਣੀਆਂ ਗਈਆਂ ਸਨ। ਇਹ ਵੀ ਕਿ 289 ਪੁਰਾਣੇ ਸੰਸਦ ਮੈਂਬਰ ਇਕ ਵਾਰੀ ਫਿਰ ਚੋਣ ਜਿੱਤੇ ਹਨ। 49 ਨਵੇਂ ਚਿਹਰੇ ਹਨ ਅਤੇ ਉਨ੍ਹਾਂ ਨਵੇਂ ਚਿਹਰਿਆਂ ‘ਚ 22 ਮਹਿਲਾਵਾਂ ਹਨ। ਕੈਨੇਡਾ ਵਿਚ ਇਸ ਵਾਰੀ ਓਥੋਂ ਦੀ ਆਦੀਵਾਸੀ ਵਸੋਂ ਦੇ 12 ਉਮੀਦਵਾਰ ਸੰਸਦ ਮੈਂਬਰ ਬਣੇ ਹਨ ਜਦਕਿ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 16 ਹੈ। ਕੈਨੇਡਾ ਵਿਚ ਅਫਰੀਕੀ ਨਸਲ ਦੇ ਭਾਈਚਾਰਿਆਂ ‘ਚੋਂ 9 ਸੰਸਦ ਮੈਂਬਰ ਬਣੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …