-1.4 C
Toronto
Thursday, January 22, 2026
spot_img
Homeਭਾਰਤਅਰਵਿੰਦ ਕੇਜਰੀਵਾਲ ਨੂੰ ਦਿੱਲੀ 'ਚ ਅਲਾਟ ਹੋਇਆ ਬੰਗਲਾ

ਅਰਵਿੰਦ ਕੇਜਰੀਵਾਲ ਨੂੰ ਦਿੱਲੀ ‘ਚ ਅਲਾਟ ਹੋਇਆ ਬੰਗਲਾ

ਆਮ ਆਦਮੀ ਪਾਰਟੀ ਨੇ ਖੜ੍ਹਕਾਇਆ ਸੀ ਅਦਾਲਤ ਦਾ ਦਰਵਾਜ਼ਾ
ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ‘ਚ ਇਕ ਨਵਾਂ ਬੰਗਲਾ ਅਲਾਟ ਕੀਤਾ ਗਿਆ ਹੈ। ਇਸ ਬੰਗਲੇ ਦਾ ਪਤਾ 95 ਲੋਧੀ ਅਸਟੇਟ ਹੈ, ਜੋ ਕਿ ਇਕ ਟਾਈਪ 7 ਬੰਗਲਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਲਈ ਟਾਈਪ 8 ਬੰਗਲੇ ਦੀ ਮੰਗ ਕੀਤੀ ਸੀ। ਜਦੋਂ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ 6 ਫਲੈਗ ਸਟਾਫ ਮਾਰਗ ‘ਤੇ ਸਥਿਤ ਮੁੱਖ ਮੰਤਰੀ ਹਾਊਸ ਖਾਲੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਸਾਬਕਾ ਮੁੱਖ ਮੰਤਰੀਆਂ ਲਈ ਸਰਕਾਰੀ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀਂ ਹੈ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਆਪਣੇ ਨੇਤਾ ਲਈ ਬਦਲਵੀਂ ਰਿਹਾਇਸ਼ ਦੀ ਮੰਗ ਕਰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜ੍ਹਕਾਇਆ ਸੀ।

 

RELATED ARTICLES
POPULAR POSTS