ਬਰੈਂਪਟਨ/ਬਾਸੀ ਹਰਚੰਦ : ਪੰਜਾਬ ਅਸੈਂਬਲੀ ਦੇ ਨਤੀਜਿਆਂ ਦੀ ਲੋਕਾਂ ਨੂੰ ਬੜੀ ਉਤਸੁਕਤਾ ਸੀ। ਵੀਹ ਮਾਰਚ ਨੂੰ ਵੋਟਾਂ ਪੈ ਗਈਆਂ ਸਨ। ਪਰ ਗਿਣਤੀ ਦਸ ਮਾਰਚ ਨੂੰ ਹੋਣੀ ਸੀ ਇਸ ਵਾਰ ਤੀਜੀ ਧਿਰ ਆਮ ਆਦਮੀ ਪਾਰਟੀ ਨੇ ਇਕ ਵੱਖਰਾ ਮਾਹੌਲ ਬਣਾ ਦਿਤਾ ਸੀ। ਲੋਕਾਂ ਵਿੱਚ ਇਕ ਨਵੀ ਸੁਗਲਾਹਟ ਸੀ। ਦਸ ਮਾਰਚ ਦੂਰ ਲਗਣ ਲੱਗ ਪਿਆ। ਅੰਤ ਦਸ ਮਾਰਚ ਵੀ ਆ ਗਿਆ।
ਲੋਕ ਢੁੱਕ-ਢੁੱਕ ਕੇ ਟੀਵੀ ਦੁਆਲੇ ਬੈਠਣ ਲੱਗੇ। ਬਰੈਂਪਟਨ ਵਿੱਚ ਤਾਂ ਹਰਪਰੀਤ ਸਿੰਘ ਖੋਸਾ, ਭਰਪੂਰ ਰੰਧਾਵਾ, ਸੋਹਣ ਢੀਂਡਸਾ, ਕਮਲਜੀਤ ਸਿੱਧੂ ਅਤੇ ਡਾਕਟਰ ਗੁਰਦੀਪ ਸਿੰਘ ਗਰੇਵਾਲ ਆਦਿ ਨੇ ਸਪਰੈਂਜਾ ਬੈਕਟ ਹਾਲ ਵਿੱਚ ਇਕ ਵੱਖਰਾ ਹਾਲ ਵੱਡੀ ਸਕਰੀਨ ‘ਤੇ ਨਤੀਜੇ ਵੇਖਣ ਵਾਸਤੇ ਬੁੱਕ ਕਰਵਾ ਲਿਆ। ਹਾਲ ਵਿੱਚ ਕਰੀਬ ਇੱਕ ਸੌ ਤੋਂ ਉਪਰ ਆਦਮੀ ਪਹੁੰਚ ਗਏ। ਜਿਉਂ ਹੀ ਨਤੀਜੇ ਆਉਣੇ ਸੁਰੂ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਬੜਤ ਉਤੇ ਤਾੜੀਆਂ ਮਾਰਨ ਲੱਗੇ ਅਤੇ ਖੁਸ਼ੀ ਦਾ ਇਜ਼ਹਾਰ ਕਰਨ ਲੱਗੇ। ਜਦ ਬਹੁਗਿਣਤੀ ਉਮੀਦਵਾਰਾਂ ਦੇ ਜੇਤੂ ਹੋਣ ਦਾ ਐਲਾਨ ਹੁੰਦਾ ਗਿਆ ਤਾਂ ਬਹੁਤ ਜੋਸ਼ ਵਿੱਚ ਨਾਅਰੇ ਲੱਗਣ ਲੱਗੇ। ਆਮ ਆਦਮੀ ਪਾਰਟੀ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਕੇਜਰੀਵਾਲ ਜਿੰਦਾਬਾਦ, ਲੋਕ ਏਕਤਾ ਜਿੰਦਾਬਾਦ। ਪੂਰੇ ਨਤੀਜੇ ਆਉਣ ਤੱਕ ਲੋਕ ਖੁਸੀ ਵਿੱਚ ਭੰਗੜੇ ਪਾਉਦੇ ਰਹੇ। ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਦੇਰ ਤੋਂ ਲੋਕਾਂ ਦੀ ਮੰਗ ਸੀ ਬਦਲਾਅ ਹੋਣਾ ਚਾਹੀਦਾ ਹੈ। ਸਿਸਟਮ ਦਕਿਆਨੂਸੀ ਹੋ ਗਿਆ ਹੈ। ਸਮੇਂ ਦੀਆਂ ਲੋਕ ਮੰਗਾਂ ‘ਤੇ ਖਰਾ ਨਹੀ ੳਤਰਦਾ। ਬਦਲਾਅ ‘ਤੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਹੋਰਨਾਂ ਤੋਂ ਇਲਾਵਾ ਵਲੰਟੀਅਰ ਜਗਦੀਪ ਸਿੰਘ ਬਰਾੜ, ਆਲਮਜੀਤ ਸਿੰਘ ਮਾਨ, ਗੁਰਜੀਤ ਸਿੰਘ ਮੁੰਦਰਾ, ਅੰਮ੍ਰਿਤਪਾਲ ਸਿੰਘ, ਹਰਚਰਨ ਸਿੰਘ ਬਰਾੜ ਅਦਿ ਨੇ ਪੂਰੀ ਮੁਹਿੰਮ ਵਿੱਚ ਸਾਥ ਨਿਭਾਇਆ।