ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 19 ਅਗਸਤ ਨੂੰ ‘ਰਾਇਲ ਸਟਾਰ ਇੰਕ.’ ਵੱਲੋਂ ਆਪਣੇ ਬਰੈਂਪਟਨ ਸਥਿਤ ਮੁੱਖ-ਦਫ਼ਤਰ 170 ਸਟੀਲਵੈੱਲ ਰੋਡ, ਯੂਨਿਟ ਨੰਬਰ 200 ਦੇ ਸਾਹਮਣੇ ਖੁੱਲ੍ਹੀ ਪਾਰਕਿੰਗ ਵਿਚ ਟੈਂਟ ਲਗਾ ਕੇ ਸ਼ਾਨਦਾਰ ਬਾਰ-ਬੀਕਿਊ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਰਾਇਲ ਸਟਾਰ ਰਿਆਲਟੀ ਇੰਕ.’ ਪਰਿਵਾਰ ਦੇ ਸੈਂਕੜੇ ਮੈਂਬਰਾਂ ਅਤੇ ਮਹਿਮਾਨਾਂ ਨੇ ਹਾਜ਼ਰ ਹੋ ਕੇ ਇਸ ਦਾ ਭਰਪੂਰ ਅਨੰਦ ਮਾਣਿਆਂ ਅਤੇ ਇਸ ‘ਪਰਿਵਾਰ’ ਦੀ ਚੜ੍ਹਦੀ ਕਲਾ ਲਈ ਪਰਿਵਾਰ ਦੇ ਮੁਖੀ ਪ੍ਰਮਿੰਦਰ ਸਿੰਘ ਢਿੱਲੋਂ ਨਾਲ ਸ਼ੁਭ-ਇੱਛਾਵਾਂ ਸਾਂਝੀਆਂ ਕੀਤੀਆਂ। ਸਵੇਰੇ 11.00 ਵਜੇ ਤੋਂ ਸ਼ਾਮ ਦੇ 4.00 ਵਜੇ ਤੱਕ ਚੱਲੇ ਇਸ ਬਾਰ-ਬੀਕਿਊ ਵਿਚ ਸਾਬਕਾ ਐੱਮ. ਪੀ. ਗੁਰਬਖ਼ਸ਼ ਸਿੰਘ ਮੱਲ੍ਹੀ, ਐੱਮ.ਪੀ.ਪੀ. ਹਰਿੰਦਰ ਮੱਲ੍ਹੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟੋਰਾਂਟੋ ਇਕਾਈ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ, ਇਸ ਦੇ ਸਰਗ਼ਰਮ ਲੀਡਰ ਬਚਿੱਤਰ ਸਿੰਘ ਘੋਲੀਆ, ਉੱਘੇ ਕਵੀ ਸੁਖਮਿੰਦਰ ਰਾਮਪੁਰੀ ਸਮੇਤ ਕਈ ਰਾਜਨੀਤਿਕ ਨੇਤਾਵਾਂ, ਸਮਾਜਿਕ ਸ਼ਖ਼ਸੀਅਤਾਂ ਅਤੇ ਮੀਡੀਆ ਦੇ ਕਈ ਮੈਂਬਰਾਂ ਜਿਨ੍ਹਾਂ ਵਿਚ ਰੇਡੀਓ ‘ਪੰਜਾਬੀ ਲਹਿਰਾਂ’ ਦੇ ਸੰਚਾਲਕ ਸਤਿੰਦਰਪਾਲ ਸਿਧਵਾਂ ਅਤੇ ‘ਸਿੱਖ ਸਪੋਕਸਮੈਨ’ ਤੋਂ ਮਲੂਕ ਸਿੰਘ ਕਾਹਲੋਂ ਤੇ ਸੁਖਦੇਵ ਸਿੰਘ ਝੰਡ ਸ਼ਾਮਲ ਸਨ, ਨੇ ਵੀ ਹਾਜ਼ਰੀ ਭਰੀ ਅਤੇ ਕੰਪਨੀ ਦੇ ਮੋਢੀ ਪ੍ਰਮਿੰਦਰ ਸਿੰਘ ਢਿੱਲੋਂ ਨੂੰ ਸ਼ੁਭ-ਇੱਛਾਵਾਂ ਦਿੱਤੀਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ‘ਰਾਇਲ ਸਟਾਰ ਰਿਆਲਿਟੀ ਇੰਕ’ ਦੇ ਬਰੈਂਪਟਨ ਸਥਿੱਤ 170 ਸਟੀਲਵੈੱਲ ਰੋਡ, ਯੂਨਿਟ ਨੰਬਰ 200 ਵਿਚ ਮੁੱਖ-ਦਫ਼ਤਰ ਤੋਂ ਇਲਾਵਾ ਮਿਸੀਸਾਗਾ, ਸਡਬਰੀ ਅਤੇ ਸਕਾਰਬਰੋ ਵਿਚ ਵੀ ਦਫ਼ਤਰ ਹਨ ਜਿੱਥੋਂ ਲੋਕਾਂ ਨੂੰ ਇਸ ਦੇ ਸੈਂਕੜੇ ਏਜੰਟਾਂ ਅਤੇ ਐਸੋਸੀਏਟ ਮੈਂਬਰਾਂ ਵੱਲੋਂ ਰੀਅਲ ਅਸਟੇਟ ਨਾਲ ਸਬੰਧਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਰੀਅਲ ਅਸਟੇਟ ਦੇ ਖ਼ੇਤਰ ਵਿਚ ਇਹ ਕੰਪਨੀ ਨਿੱਤ ਨਵੀਆਂ ਪੁਲਾਂਘਾ ਪੁੱਟ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …