Breaking News
Home / ਕੈਨੇਡਾ / Pharrell Williams, Reserve Properties ਅਤੇ Westdale Properties ਨੇ ਟੋਰਾਂਟੋ ਵਿੱਚ ਇੱਕ ਬੇਮਿਸਾਲ ਰਿਹਾਇਸ਼ੀ ਸਹਿਯੋਗ ਦਾ ਉਦਘਾਟਨ ਕੀਤਾ

Pharrell Williams, Reserve Properties ਅਤੇ Westdale Properties ਨੇ ਟੋਰਾਂਟੋ ਵਿੱਚ ਇੱਕ ਬੇਮਿਸਾਲ ਰਿਹਾਇਸ਼ੀ ਸਹਿਯੋਗ ਦਾ ਉਦਘਾਟਨ ਕੀਤਾ

TORONTO ૶ Reserve Properties ਅਤੇ Westdale Properties ਨੇ Toronto ਦੇ ਕੇਂਦਰ Yonge ਅਤੇ Eglinton ਵਿਖੇ ਨਵੇਂ ਦੋ-ਟਾਵਰ ਵਾਲੇ ਰਿਹਾਇਸ਼ੀ ਵਿਕਾਸ ‘ਤੇ Pharrell Williams ਦੇ ਨਾਲ ਇੱਕ ਬੇਮਿਸਾਲ ਸਹਿਯੋਗ ਦਾ ਐਲਾਨ ਕੀਤਾ। Untitled ਇੱਕ ਬਹੁ-ਪੱਖੀ ਡਿਜ਼ਾਈਨ ਪ੍ਰਕਿਰਿਆ ਦਾ ਸਿਖਰ ਹੈ ਜਿਸ ਵਿੱਚ ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਕਲਾਕਾਰ, ਸੰਗੀਤਕਾਰ ਅਤੇ ਡਿਜ਼ਾਈਨਰ ਨੇ ਰਿਹਾਇਸ਼ੀ ਜ਼ਿੰਦਗੀ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦੇਣ ਲਈ ਆਰਕੀਟੈਕਟਾਂ IBI Group ਅਤੇ Interior Designers U31 ਸਮੇਤ, ਇੱਕ ਵਿਸਤ੍ਰਿਤ ਪ੍ਰੋਜੈਕਟ ਟੀਮ ਦੇ ਨਾਲ ਸਹਿਯੋਗ ਕੀਤਾ। ਪ੍ਰੋਜੈਕਟ ਦੇ ਲਈ ਪ੍ਰਚਾਰ Toronto’s Yonge-Dundas Square ਵਿੱਚ ਇੱਕ ਪ੍ਰੈਸ ਕਾਨਫਰੰਸ ਨਾਲ ਸ਼ੁਰੂ ਹੋਇਆ ਅਤੇ ਵਿਕਰੀ 2020 ਦੇ ਸ਼ੁਰੂ ਵਿੱਚ ਆਰੰਭ ਹੋ ਜਾਵੇਗੀ।
Sheldon Fenton, President ਅਤੇ Chief Executive Officer, Reserve Properties ਨੇ ਕਿਹਾ, ”Pharrell Williams ਦੇ ਨਾਲ ਸਾਡੇ ਸਹਿਯੋਗ ਦਾ ਐਲਾਨ ਕਰਨਾ ਇੱਕ ਬਹੁਤ ਮਾਣ ਵਾਲੀ ਗੱਲ ਹੈ। ਇਹ ਭਾਈਵਾਲੀ Toronto ਅਤੇ ਸਮੁੱਚੇ ਤੌਰ ‘ਤੇ ਭਵਨ-ਕਲਾ ਲਈ ਸਚਮੁਚ ਕੁਝ ਖਾਸ ਕਰਨ ਦੀ ਇੱਛਾ ਦੇ ਨਾਲ ਪੈਦਾ ਹੋਈ ਸੀ। ਸਾਡਾ ਮੰਨਣਾ ਹੈ ਕਿ ਰੀਅਲ ਅਸਟੇਟ ਦੇ ਖੇਤਰ ਤੋਂ ਬਾਹਰਲੇ ਦਰਸ਼ਨ ਅਤੇ ਵਿਚਾਰਧਾਰਾ ਵਾਲੇ ਇੱਕ ਸੱਭਿਆਚਾਰਕ ਪ੍ਰਤੀਕ ਨੂੰ ਲਿਆਉਣ ਨਾਲ, ਅਸੀਂ ਰਵਾਇਤੀ ਤੌਰ ‘ਤੇ ਕੀਤੇ ਜਾ ਰਹੇ ਕੰਮ ਤੋਂ ਹੱਟ ਕੇ ਕੁਝ ਵੱਖਰਾ ਕਰ ਸਕਾਂਗੇ। ਹੁਣ ਤਕ ਦਾ ਤਜਰਬਾ ਬਹੁਤ ਉੱਚੇ ਪੱਧਰ ਦਾ ਅਤੇ ਸਾਡੀਆਂ ਉਮੀਦਾਂ ਤੋਂ ਪਰੇ ਰਿਹਾ ਹੈ।”
ਗ੍ਰੈਮੀ ਅਵਾਰਡ ਜੇਤੂ ਕਲਾਕਾਰ, ਨਿਰਮਾਤਾ, ਗੀਤਕਾਰ, ਸਮਾਜ-ਸੇਵੀ, ਫੈਸ਼ਨ ਡਿਜ਼ਾਈਨਰ ਅਤੇ ਉੱਦਮੀ ਨੂੰ ਉੱਚ-ਪ੍ਰੋਫਾਈਲ ਸਹਿਯੋਗਾਂ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਵਿੱਚ Chanel ਨਾਲ ਕੈਪਸੂਲ ਸੰਗ੍ਰਹਿ ਅਤੇ Adidas ਅਤੇ Human Made ਦੇ ਨਾਲ ਲੰਬੇ ਸਮੇਂ ਦੇ ਸੰਬੰਧ ਸ਼ਾਮਲ ਹਨ। ਹੋਰ ਸਹਿਯੋਗੀ ਪ੍ਰੋਜੈਕਟਾਂ ਵਿੱਚ Oppenheim Architecture + Design ਦੇ ਨਾਲ ਆ ਰਿਹਾ Youth Centre in Virginia Beach, Zaha Hadid Architects ਦੇ ਨਾਲ ਕੰਮ ਅਤੇ Something in the Water Festival ਦੀ ਸਿਰਜਣਾ ਸ਼ਾਮਲ ਹਨ। Reserve ਅਤੇ Westdale ਦੇ ਨਾਲ ਸਹਿਯੋਗ, ਬਹੁ-ਰਿਹਾਇਸ਼ੀ ਵਿਕਾਸ ਵਿੱਚ Pharrell ਦੀ ਪਹਿਲੀ ਕੋਸ਼ਿਸ਼ ਹੈ।
ਇਸ ਪ੍ਰੋਜੈਕਟ ਵਿੱਚ ਆਪਣੀ ਸ਼ਮੂਲੀਅਤ ਦਾ ਵੇਰਵਾ ਦਿੰਦਿਆਂ Williams ਕਹਿੰਦੇ ਹਨ, ”ਭੌਤਿਕ ਢਾਂਚਿਆਂ ਦੇ ਨਵੇਂ ਮਾਧਿਅਮ ਵਿੱਚ ਮੇਰੇ ਵਿਚਾਰਾਂ ਅਤੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਦਾ ਮੌਕਾ ਬਹੁਤ ਸ਼ਾਨਦਾਰ ਰਿਹਾ। ਇਸ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਸਮੂਹਿਕ ਇੱਛਾ ਖੁੱਲ੍ਹਣ, ਅੱਗੇ ਤਕ ਧੱਕਾ ਦਿੱਤੇ ਜਾਣ, ਉਕਸਾਏ ਜਾਣ ਅਤੇ ਉਤਸ਼ਾਹਿਤ ਕੀਤੇ ਜਾਣ ਦੀ ਸੀ, ਤਾਂ ਜੋ ਪ੍ਰਸ਼ਨ ਚਿੰਨ੍ਹ ਵਾਲੀ ਬੇਅਰਾਮ ਜਗ੍ਹਾ ਤਕ ਪਹੁੰਚਿਆ ਜਾ ਸਕੇ, ਅਤੇ ਇਹ ਪਤਾ ਕੀਤਾ ਜਾ ਸਕੇ ਕਿ ਦੂਸਰੇ ਪਾਸੇ ਕੀ ਸੀ। ਨਤੀਜਾ untitled ਹੈ ਅਤੇ ਮੈਂ ਇਸ ਪ੍ਰਕਿਰਿਆ ਦਾ ਹਿੱਸਾ ਬਣਨ ‘ਤੇ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਇਸਦੀ ਕਦਰ ਕਰਦਾ ਹਾਂ।”
Shane Fenton, Chief Operating Officer, Reserve Properties ਦੱਸਦੇ ਹਨ, ”ਇਸ ਸਮੁੱਚੀ ਪ੍ਰਕਿਰਿਆ ਨੂੰ ਨਿਯੰਤ੍ਰਿਤ ਕਰਨ ਵਾਲੀ ਸੋਚ ਅਤੇ ਦਰਸ਼ਨ ਨੇ ਚੀਜ਼ਾਂ ਨੂੰ ਜੋੜਨ ਦੀ ਬਜਾਏ ਘੱਟ ਕਰਨ ਅਤੇ ਹਟਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਅਸੀਂ ਡਿਜ਼ਾਈਨ ਦੇ ਜ਼ਰੂਰੀ ਕੇਂਦਰੀ ਤੱਤਾਂ ਤਕ ਪਹੁੰਚ ਸਕੀਏ। Pharrell ਨੇ ਸਾਨੂੰ ਅਜਿਹੀਆਂ ਥਾਂਵਾਂ ਡਿਜ਼ਾਈਨ ਕਰਨ ਵੱਲ ਧਕੇਲਿਆ ਜੋ ਵਿਸ਼ਵ-ਵਿਆਪੀ ਮਹਿਸੂਸ ਹੋਣ। ਸਾਡੇ ਖਰੀਦਦਾਰਾਂ ਅਤੇ ਵਸਨੀਕਾਂ ਨੂੰ ਜੀਵਨ ਸ਼ੈਲੀ ਦਾ ਨਿਰਦੇਸ਼ ਦੇਣ ਦੀ ਬਜਾਏ, ਸਾਡਾ ਉਦੇਸ਼ ਤਾਲਮੇਲ ਵਾਲੇ ਸਥਾਨ ਬਣਾਉਣ ਦਾ ਸੀ ਜੋ ਉਹਨਾਂ ਦੀ ਜ਼ਿੰਦਗੀ ਦੇ ਪਿਛੋਕੜ ਵਜੋਂ ਕੰਮ ਕਰ ਸਕੇ। ਇਸੇ ਦ੍ਰਿਸ਼ਟੀਕੋਣ ਨੂੰ ਪੂਰੀ ਇਮਾਰਤ ਵਿੱਚ ਲਾਗੂ ਕੀਤਾ ਗਿਆ ਜਦੋਂ ਤਕ ਸਾਨੂੰ ਕੁਝ ਅਜਿਹਾ ਨਹੀਂ ਮਿਲ ਗਿਆ ਜੋ ਅਨੰਤ ਅਤੇ ਵਿਲੱਖਣ ਮਹਿਸੂਸ ਨਹੀਂ ਹੁੰਦਾ ਸੀ।”
Williams ਨੇ ਵਿਆਖਿਆ ਕੀਤੀ, ”ਆਪਣੀ ਜ਼ਿੰਦਗੀ ਨੂੰ untitled ਤਰੀਕੇ ਨਾਲ ਜਿਉਣ ਦਾ ਮਤਲਬ ਹੈ ਕਿਸੇ ਚੀਜ਼ ਦੀ ਉਮੀਦ ਦੇ ਨਾਲ ਜਾਂ ਮਿਆਰ ਤੋਂ ਬਾਹਰ ਦਾ ਪ੍ਰਦਰਸ਼ਨ ਕਰਨ ਲਈ ਨਹੀਂ ਜਿਉਣਾ। ਮਿਆਰ ਨੂੰ ਸ਼ਾਬਦਿਕ ਤੌਰ ‘ਤੇ ਇਸ ਖ਼ੂਬਸੂਰਤ ਮੈਟਰਿਕਸ ਦਾ ਰੂਪ ਦੇਣਾ ਜਿਸ ਨਾਲ ਲੋਕ ਆਪਣੀ ਖੁਦ ਦੀ ਦੁਨੀਆ ਬਣਾ ਸਕਣ। ਡਿਜ਼ਾਈਨਰਾਂ ਦੇ ਰੂਪ ਵਿੱਚ ਅਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਜ਼ਰੂਰੀ ਚੀਜ਼ਾਂ ਬਾਰੇ ਪੂਰੀ ਤਰ੍ਹਾਂ ਨਾਲ ਸੋਚਿਆ ਗਿਆ ਸੀ ਅਤੇ ਉਹਨਾਂ ਨੂੰ ਮੁਹਾਰਤ ਨਾਲ ਤਿਆਰ ਕੀਤਾ ਗਿਆ ਸੀ, ਪਰ ਇਹਨਾਂ ਨੂੰ ਇਸ ਤਰੀਕੇ ਨਾਲ ਡਿਲੀਵਰ ਕੀਤਾ ਜਾਵੇ ਕਿ ਬਾਕੀ ਸਾਰੀਆਂ ਗੱਲਾਂ ਨੂੰ ਥਾਂ ‘ਤੇ ਰਹਿਣ ਵਾਲੇ ਵਿਅਕਤੀ ਦੀ ਕਲਪਨਾ ਤਕ ਛੱਡ ਦਿੱਤਾ ਜਾਵੇ।”
Mitchell Cohen, Chief Operating Officer, Westdale Properties ਨੇ ਕਿਹਾ, “Yonge ਅਤੇ Eglinton ਇੱਕ ਬਹੁਤ ਵੱਡੀ ਤਬਦੀਲੀ ਦੇ ਵਿਚਕਾਰ ਹੈ ਅਤੇ ਉੱਤਰੀ ਅਮਰੀਕਾ ਵਿੱਚ ਵਾਪਰ ਰਹੀ ਕਿਸੇ ਵੀ ਚੀਜ਼ ਤੋਂ ਬਿਲਕੁਲ ਵੱਖਰਾ ਹੈ। ਅਸੀਂ ਖੇਤਰ ਵਿੱਚ ਨਿਵੇਸ਼ ਕਰਨ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਸੀ ਅਤੇ ਇਹ ਵੇਖਣਾ ਕਿ ਉਸ ਸਮੇਂ ਦੇ ਬਾਅਦ ਮਿਡਟਾਊਨ ਵਿੱਚ ਕਿੰਨਾ ਜ਼ਿਆਦਾ ਫਰਕ ਆਇਆ ਹੈ, ਇੱਕ ਵਿਸ਼ੇਸ਼ਤਾ ਰਹੀ ਹੈ।
ਇਸ ਆਂਢ-ਗੁਆਂਢ ਵਿੱਚ ਲੰਬੇ ਟਰੈਕ ਰਿਕਾਰਡ ਵਾਲੇ ਡਿਵੈਲਪਰ ਹੋਣ ਦੇ ਨਾਤੇ, Pharrell ਨਾਲ ਸਹਿਯੋਗ ਦਾ ਮਤਲਬ ਹੈ ਆਪਣੇ ਆਪ ‘ਤੇ ਬਿਹਤਰ ਬਣਨ ਲਈ ਦਬਾਅ ਪਾਉਣਾ। ਪਰ ਇਹ ਉਸ ਭਾਈਚਾਰੇ ਵਿੱਚ ਵਾਪਸ ਨਿਵੇਸ਼ ਕਰਨ ਦਾ ਵੀ ਮੌਕਾ ਹੈ ਜਿਸ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ।”
untitled ਵਿੱਚ 750 ਯੂਨਿਟ ਹੋਣਗੇ ਅਤੇ ਇਸ ਨੂੰ ਦੋ ਟਾਵਰਾਂ ਅਤੇ ਇੱਕ ਸੰਯੁਕਤ ਪੋਡੀਅਮ ਦੇ ਵਿੱਚ ਵੰਡਿਆ ਜਾਵੇਗਾ, ਅਤੇ ਇਹ 2020 ਦੇ ਸ਼ੁਰੂ ਵਿੱਚ ਲਾਂਚ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ, untitledtoronto.com ‘ਤੇ ਰਜਿਸਟਰ ਕਰੋ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …