2.1 C
Toronto
Friday, November 14, 2025
spot_img
Homeਕੈਨੇਡਾਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਡਾਇਬਟੀਜ਼ ਕੈਨੇਡਾ ਦੀ ਮਦੱਦ ਲਈ ਕੀਤੀ ਗਈ...

ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਡਾਇਬਟੀਜ਼ ਕੈਨੇਡਾ ਦੀ ਮਦੱਦ ਲਈ ਕੀਤੀ ਗਈ 2022 ਦੀ ਨੈਸ਼ਨਲ ਰਾਈਡ

ਉਨਟਾਰੀਓ : ਬੀਤੇ ਐਤਵਾਰ ਜੁਲਾਈ 31 ਨੂੰ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਕੈਨੇਡਾ ਦੇ ਅਲੱਗ ਅਲੱਗ ਸੂਬਿਆਂ ਵਿੱਚ ਇੱਕੋ ਸਮੇਂ ਮੋਟਰਸਾਈਕਲ ਰਾਈਡ ਕੀਤੀ ਗਈ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ, ਉਨਟਾਰੀਓ, ਵਿਨੀਪੈੱਗ, ਸਸਕੈਚਵਨ ਅਤੇ ਐਲਬਰਟਾ ਦੇ ਚੈਪਟਰਜ਼ ਨੇ ਸ਼ਮੂਲੀਅਤ ਕੀਤੀ। ਰਾਈਡ ਦੌਰਾਨ ਲੋਕਲ ਗੁਰਦਵਾਰਾ ਸਾਹਿਬਾਨਾਂ ਅਤੇ ਬਿਸਨਸਿਜ਼ ਦਾ ਦੌਰਾ ਕੀਤਾ ਗਿਆ ਅਤੇ ਮਾਇਆ ਇੱਕਤਰ ਕੀਤੀ ਗਈ। ਇਸ ਰਾਈਡ ਵਿੱਚ ਸਿੱਖ ਮੋਟਰ ਸਾਈਕਲ ਕਲੱਬ ਦੇ ਮੈਂਬਰਾਂ ਦੇ ਨਾਲ ਮੁਸਲਿਮ ਰਾਈਡਰਜ਼ ਕਲੱਬ ਅਤੇ ਲੋਅਰ ਮੈਨਲੈਂਡ ਦੇ ਹੋਰ ਮੋਟਰਸਾਈਕਲ ਕਲੱਬਾਂ ਦੇ ਲੱਗਭੱਗ 50 ਬਾਈਕਰਾਂ ਨੇਂ ਸ਼ਮੂਲੀਅਤ ਕੀਤੀ।
ਸਿੱਖ ਮੋਟਰਸਾਈਕਲ ਕਲੱਬ ਬ੍ਰਿਟਿਸ਼ ਕੋਲੰਬੀਆ ਨੇ ਆਪਣੀਂ ਰਾਈਡ ਗੁਰਦਵਾਰਾ ਬਾਬਾ ਬੰਦਾ ਸਿੰਘ ਬਹਾਦਰ ਐਬੋਟਸਫ਼ੋਰਡ ਤੋਂ ਸ਼ੁਰੂ ਕੀਤੀ ਤੇ ਮਿਸ਼ਨ, ਵੈਨਕੂਵਰ, ਨਿਊ ਵੈਸਟ ਤੋਂ ਹੁੰਦੀ ਹੋਈ ਸਰੀ ਦੇ ਗੁਰਦਵਾਰਾ ਸਾਹਿਬ ਦੂਖ ਨਿਵਾਰਨ ਵਿਖੇ ਸੰਪੰਨ ਹੋਈ। ਮਿੱਥੇ ਹੋਏ ਟੀਚੇ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕਲ ਬਿਜ਼ਨਿਸਿਸ ਨੇ ਵੀ ਮਾਇਕ ਸਹਾਇਤਾ ਕੀਤੀ। ਇਸ ਤੋਂ ਪਹਿਲਾਂ ਵੀ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦਾ ਦੌਰਾ ਕਰਕੇ ਕੈਂਸਰ ਸੁਸਾਇਟੀ ਅਤੇ ਕੈਨੇਡਾ ਤੋਂ ਪੰਜਾਬ ਤੱਕ ਰਾਈਡ ਕਰਕੇ ਖਾਲਸਾ ਏਡ ਲਈ ਇਹੋ ਜਿਹੇ ਫੰਡ ਰੇਜ਼ਰ ਕਰਕੇ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ।
ਇਸ ਰਾਈਡ ਦੇ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਵਿੱਚ ਕਲੱਬ ਦੇ ਫਾਊਂਡਰ ਹਰਜਿੰਦਰ ਸਿੰਘ ਥਿੰਦ ਵੱਲੋਂ ਸਾਰੇ ਬਾਈਕਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਭਰ ਗਰਮੀਂ ਵਾਲ਼ੇ ਦਿਨ ਇਸ ਰਾਈਡ ਵਿੱਚ ਸ਼ਮੂਲੀਅਤ ਕਰਕੇ ਇਸ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਡਾ. ਗੁਲਜ਼ਾਰ ਚੀਮਾ ਵੱਲੋਂ ਡਾਇਬਟੀਜ਼ ਦੇ ਬੁਰੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਗਿਆ ਤੇ ਇਸ ਤੋਂ ਬਚਣ ਦੇ ਤਰੀਕੇ ਦੱਸੇ ਗਏ। ਅਸੀਂ ਕਲੱਬ ਵਲੋਂ ਪੁਹੰਚੇ ਸਾਰੇ ਮਹਿਮਾਨਾਂ ਦੇਵ ਸਿੱਧੂ, ਕੈਲੀ ਚਾਹਲ, ਬਰੂਸ ਬੈਨਮੈਨ, ਹੈਰੀ ਬੈਂਸ ਅਤੇ ਗਿਆਨੀਂ ਨਰਿੰਦਰ ਸਿੰਘ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਅੰਤ ਵਿਚ ਇੱਕਤਰ ਕੀਤੀ ਗਈ ਮਾਇਆ ਲਈ ਡਾਇਬਟੀਜ਼ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਿਜਿਨਲ ਡਾਇਰੈਕਟਰ ਸਾਰਾਹ ਰੀਡ ਵੱਲੋਂ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS