ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਦੀ ਬਹੁਤ ਹੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਅਤੇ ਵਧੀਆ ਟੂਰਾਂ ਦੇ ਪ੍ਰਬੰਧ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ ਤਾਂ ਜੋ ਸੀਨੀਅਰਜ਼ ਰਲ ਮਿਲ ਕੇ ਵਧੀਆ ਦਿਨ ਗੁਜਾਰਨ। ਇਸੇ ਲੜੀ ਤਹਿਤ 24 ਸਤੰਬਰ ਨੂੰ ਇਸ ਕਲੱਬ ਵਲੋਂ ਇਸ ਸੀਜ਼ਨ ਦਾ ਸੱਤਵਾਂ ਟਰਿੱਪ ਟੋਰਾਟੋ ਦੇ ਬਹੁਤ ਹੀ ਖੂਬਸੂਰਤ ਹਾਈ ਪਾਰਕ ਦਾ ਲਾਇਆ ਗਿਆ ਅਤੇ ਉੱਥੇ ਜਾ ਕੇ ਪਿਕਨਿਕ ਮਨਾਈ। ਇਸ ਪਿਕਨਿਕ ਲਈ ਖਾਣੇ ਦੀ ਸੇਵਾ ਜੋਗਿੰਦਰ ਸਿੰਘ ਪੱਡਾ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਨੂੰ ਤਿਆਰ ਕਰਨ ਵਿੱਚ ਮਹਿੰਦਰ ਕੌਰ ਪੱਡਾ ਦੇ ਨਾਲ ਬਲਜੀਤ ਸੇਖੌਂ , ਬਲਜੀਤ ਗਰੇਵਾਲ, ਨਿਰਮਲਾ ਪਰਾਸ਼ਰ, ਪਰਕਾਸ਼ ਕੌਰ, ਚਰਨਜੀਤ ਰਾਏ, ਹਰਬਖਸ਼ ਪਵਨ , ਚਰਨ ਕੌਰ ਅਤੇ ਕੰਵਲ ਨੇ ਸੇਵਾ ਨਿਭਾਈ।
400 ਏਕੜ ਵਿੱਚ ਫੈਲੇ ਹਾਈ ਪਾਰਕ ਵਿੱਚ ਪਹੁੰਚ ਕੇ ਥੋੜੀ ਦੇਰ ਰੌਣਕ ਮੇਲਾ ਦੇਖਿਆ। ਦੁਪਹਿਰ ਸਾਢੇ ਬਾਰਾਂ ਕੁ ਵਜੇ ਪਿਕਨਿਕ ਵਿੱਚ ਖਾਣ ਪੀਣ ਦਾ ਸਮਾਨ ਵਰਤਾਇਆ ਗਿਆ ਜੋ ਬੜਾ ਸਾਫ ਸੁਥਰਾ ਤੇ ਸੁਆਦਲਾ ਸੀ। ਇਸ ਤੋਂ ਬਾਦ ਟਰੇਨ ਵਿੱਚ ਬੈਠ ਕੇ ਪਾਰਕ ਦਾ ਚੱਕਰ ਲਾਇਆ। ਪਾਰਕ ਵਿੱਚਲੀ ਲੇਕ ਅਤੇ ਚਿੜਿਆ ਘਰ ਦੇਖਿਆ। ਕਲੱਬ ਦੀਆਂ ਔਰਤ ਮੈਂਬਰਾਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪਾ ਕੇ ਕੁੱਝ ਸਮਾਂ ਰੌਣਕ ਲਾਈ ਰੱਖੀ। ਗਿੱਧੇ ਦੀਆਂ ਧਮਾਲਾਂ ਨੂੰ ਦੂਜੀਆਂ ਕਮਿਊਨਿਟੀਆਂ ਦੇ ਲੋਕ ਬੜੇ ਚਾਅ ਨਾਲ ਦੇਖ ਰਹੇ ਸਨ ਕੁੱਝ ਔਰਤਾਂ ਤਾਂ ਆਪ ਵੀ ਗਿੱਧਾ ਪਾਉਣ ਦੀ ਕੋਸ਼ਿਸ਼ ਕਰਦੀਆਂ। ਚਾਰ ਵਜੇ ਕਲੱਬ ਵਲੋਂ ਸਭ ਨੂੰ ਚਾਹ-ਕੌਫੀ ਪਿਆਈ ਗਈ। ਵਧੀਆ ਵਾਤਾਰਵਰਣ ਦਾ ਕੁੱਝ ਦੇਰ ਹੋਰ ਆਨੰਦ ਮਾਣਨ ਤੋਂ ਬਾਦ ਇਸ ਯਾਦਗਾਰੀ ਟੂਰ-ਕਮ-ਪਿਕਨਿਕ ਦੀਆਂ ਮਿੱਠੀਆਂ ਤੇ ਪਿਆਰੀਆਂ ਯਾਦਾਂ ਲੈ ਕੇ ਘਰਾਂ ਨੂੰ ਮੋੜੇ ਪਾ ਦਿੱਤੇ। ਕਲੱਬ ਸਬੰਧੀ ਕਿਸੇ ਵੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪਰਧਾਨ 416-908-1300, ਅਮਰਜੀਤ ਸਿੰਘ ਉੱਪ ਪ੍ਰਧਾਨ 416-268-6821 ਜਾਂ ਹਰਜੀਤ ਸਿੰਘ ਬੇਦੀ 647-924-9087 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …