ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ ਕਲੱਬ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਸੈਂਟਰਲ ਆਈਲੈਂਡ ਦਾ ਟੂ੍ਰਰ ਲਾਇਆ। ਸਵੇਰੇ ਸਾਰੇ ਮੈਂਬਰ ਸੌਕਰ ਸੈਂਟਰ ਇਕੱਠੇ ਹੋ ਗਏ ਅਤੇ ਬੱਸ ਵਿਚ ਸਵਾਰ ਹੋ ਕੇ ਟਰੰਟੋ ਪਹੁੰਚੇ ਅਤੇ ਡੈਕ ਤੇ ਜਾ ਕੇ ਫੈਰੀ ਦੀਆਂ ਟਿਕਟਾਂ ਲਈਆਂ ਅਤੇ ਪਾਣੀ ਦੀਆਂ ਲਹਿਰਾਂ ਦਾ ਅਨੰਦ ਮਾਣਦਿਆਂ ਆਈਲੈਂਡ ‘ਤੇ ਪਹੁੰਚ ਗਏ। ਉਥੇ ਪਹੁੰਚ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦੇ ਸਨੈਕਸ ਦਾ ਰਲ ਕੇ ਅਨੰਦ ਮਾਣਿਆਂ। ਸਭ ਨੇ ਛੋਟੇ ਛੋਟੇ ਗਰੁਪ ਬਣਾ ਕੇ ਸਾਰੇ ਆਈਲੈਂਡ ਦੇ ਨਜ਼ਾਰੇ, ਜਿਵੇਂ ਹਰਿਆਵਲ ਫੁਆਰੇ ਅਤੇ ਬੀਚ ਤੇ ਜਾ ਕੇ ਆਪਣਾ ਵਧੀਆ ਟਾਈਮ ਪਾਸ ਕੀਤਾ। ਹਰੇ ਰਾਮਾ ਹਰੇ ਕ੍ਰਿਸ਼ਨਾ ਦਾ ਵਾਰਸ਼ਿਕ ਮੇਲਾ ਸੁਰੂ ਹੋਇਆ ਤੇ ਸਾਰਿਆ ਨੇ ਉਸ ਮੇਲੇ ਵਿਚ ਲੱਗੇ ਸਟਾਲ ਦੇਖੇ ਅਤੇ ਉਨ੍ਹਾਂ ਵਲੋਂ ਚਲਾਏ ਗਏ ਵਿਸ਼ਾਲ ਲੰਗਰ ਵਿਚ ਪਹੁੰਚ ਕੇ ਆਪਣੀ ਇੱਛਾ ਅਨੁਸਾਰ ਲੰਗਰ ਛਕਿਆ। ਸ਼ਾਮ ਨੂੰ ਫੈਰੀ ਤੇ ਸਵਾਰ ਹੋ ਕੇ ਟਰੰਟੋ ਪਹੁੰਚੇ ਅਤੇ ਬੱਸ ਦਾ ਇੰਜ਼ਾਰ ਕੀਤਾ।ਬੱਸ ਵਿਚ ਸਵਾਰ ਹੋ ਕੇ ਤਕਰੀਬਨ ੬ ਵਜੇ ਸ਼ੌਕਰ ਸੈਂਟਰ ਪਹੁੰਚ ਗਏ।ਸਾਰੇ ਮੈਂਬਰ ਇਸ ਟੂਰ ਤੋਂ ਬਹੁਤ ਖੁਸ ਹੋਏ ਅਤੇ ਕਲੱਬ ਦੇ ਚੇਅਰਮੈਨ ਸੋਹਣ ਸਿੰਘ ਤੂਰ, ਪ੍ਰਧਾਨ ਹਰਭਗਵੰਤ ਸਿੰਘ ਸੋਹੀ ਅਤੇ ਮਹਿੰਦਰ ਪਾਲ ਵਰਮਾ ਸੈਕਟਰੀ ਦਾ ਵਧੀਆ ਢੰਗ ਨਾਲ ਟੂਰ ਅਯੋਜਤ ਕਰਨ ਦਾ ਸਭ ਨੇ ਧੰਨਵਾਦ ਕੀਤਾ ਅਤੇਸਾਰੇ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਗਏ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …