ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੌਰਾਨ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਮੌਤਾਂ October 9, 2023 ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੌਰਾਨ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਮੌਤਾਂ ਇਜ਼ਰਾਈਲ ਨੇ ਗਾਜ਼ਾ ਬਾਰਡਰ ’ਤੇ ਭੇਜੇ ਇਕ ਲੱਖ ਫੌਜੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਹਿਸ਼ਤੀ ਸੰਗਠਨ ਹਮਾਸ ਨਾਲ ਲੜਨ ਦੇ ਲਈ ਇਜ਼ਰਾਈਲ ਨੇ ਗਾਜਾ ਬਾਰਡਰ ’ਤੇ ਇਕ ਲੱਖ ਫੌਜੀ ਜਵਾਨ ਭੇਜੇ ਹਨ। ਇਸੇ ਦੌਰਾਨ ਇਜ਼ਰਾਈਲ ਦੀ ਏਅਰਫੋਰਸ ਨੇ ਹਮਾਸ ਅਤੇ ਫਲਸਤੀਨੀ ਇਸਲਾਮਕ ਜਿਹਾਦ ਦੇ 500 ਤੋਂ ਜ਼ਿਆਦਾ ਵਾਰ ਰੂਮ ਤਬਾਹ ਕਰ ਦਿੱਤੇ। ਇਸ ਜੰਗ ਦੇ ਤੀਜੇ ਦਿਨ ਹੁਣ ਤੱਕ 700 ਤੋਂ ਜ਼ਿਆਦਾ ਇਜ਼ਰਾਈਲੀਆਂ ਦੀ ਮੌਤ ਹੋਈ ਹੈ। ਉਧਰ ਦੂਜੇ ਪਾਸੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿਚ ਵੀ 500 ਤੋਂ ਜ਼ਿਆਦਾ ਫਲਸਤੀਨੀ ਮਾਰੇ ਗਏ ਹਨ। ਇਸੇ ਦੇ ਚੱਲਦਿਆਂ ਹਮਾਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਜ਼ਰਾਈਲ ਦੇ 130 ਤੋਂ ਜ਼ਿਆਦਾ ਵਿਅਕਤੀਆਂ ਨੂੰ ਅਗਵਾ ਕੀਤਾ ਹੋਇਆ ਹੈ ਅਤੇ ਇਨ੍ਹਾਂ ਨੂੰ ਗਾਜ਼ਾ ਪੱਟੀ ਦੀਆਂ ਸੁਰੰਗਾਂ ਵਿਚ ਰੱਖਿਆ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਹੁਣ ਤੱਕ 28 ਵਿਦੇਸ਼ੀ ਨਾਗਰਿਕਾਂ ਦੀ ਜਾਨ ਜਾਣ ਦੀ ਖਬਰ ਹੈ। ਇਨ੍ਹਾਂ ਵਿਚ ਨੇਪਾਲ ਦੇ 10, ਅਮਰੀਕਾ ਦੇ 4, ਥਾਈਲੈਂਡ ਦੇ 12 ਅਤੇ ਯੂਕਰੇਨ ਦੇ 2 ਨਾਗਰਿਕ ਸ਼ਾਮਲ ਹਨ। ਇਸਦੇ ਚੱਲਦਿਆਂ ਕਈ ਦੇਸ਼ਾਂ ਨੇ ਇਜ਼ਰਾਈਲ ਵਿਚੋਂ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਅਮਰੀਕਾ ਨੇ ਇਜਰਾਈਲ ਨੂੰ ਮਿਲਟਰੀ ਸਪੋਰਟ ਦੇਣ ਦੀ ਗੱਲ ਵੀ ਕਹੀ ਹੈ। 2023-10-09 Parvasi Chandigarh Share Facebook Twitter Google + Stumbleupon LinkedIn Pinterest