9.8 C
Toronto
Wednesday, October 7, 2026
spot_img
Homeਦੁਨੀਆਅਮਰੀਕਾ 'ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸਵੀਮਿੰਗ ਪੂਲ...

ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸਵੀਮਿੰਗ ਪੂਲ ‘ਚ ਡੁੱਬਣ ਨਾਲ ਮੌਤ

ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸਵੀਮਿੰਗ ਪੂਲ ‘ਚ ਡੁੱਬਣ ਨਾਲ ਮੌਤ
Image Courtesy :jagbani(punjabkesar)

ਨਿਊਯਾਰਕ : ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਅਮਰੀਕਾ ਦੇ ਨਿਊਜਰਸੀ ਸਥਿਤ ਉਨ੍ਹਾਂ ਦੇ ਘਰ ਵਿਚ ਹੀ ਇਕ ਸਵੀਮਿੰਗ ਪੂਲ ਵਿਚ ਡੁੱਬਣ ਨਾਲ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਅਧਿਕਾਰੀਆਂ ਨੇ ਪੀੜਤਾਂ ਦੀ ਪਛਾਣ 62 ਸਾਲਾ ਭਾਰਤ ਪਟੇਲ, ਉਨ੍ਹਾਂ ਦੀ ਨੂੰਹ ਨਿਸ਼ਾ ਤੇ ਉਨ੍ਹਾਂ ਦੀ 8 ਸਾਲਾ ਪੋਤੀ ਦੇ ਰੂਪ ਵਿਚ ਕੀਤੀ ਹੈ। ਉਹ ਸੋਮਵਾਰ ਸ਼ਾਮ ਨੂੰ ਈਸਟ ਬ੍ਰੰਸਵਿਕ ਵਿਚ ਡੁੱਬ ਗਏ। ਪੁਲਿਸ ਦੇ ਬੁਲਾਰੇ ਲੈਫਟੀਨੈਂਟ ਫ੍ਰੈਂਕ ਸਟਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੁਆਂਢੀ ਨੇ ਫੋਨ ‘ਤੇ ਤਿੰਨਾਂ ਮੈਂਬਰਾਂ ਦੇ ਡੁੱਬਣ ਬਾਰੇ ਦੱਸਿਆ ਸੀ। ਗੁਆਂਢੀ ਵਿਸ਼ਾਲ ਮਾਕਨ ਨੇ ਦੱਸਿਆ ਕਿ ਇਹ ਪਰਿਵਾਰ ਕੁਝ ਹਫ਼ਤੇ ਪਹਿਲਾਂ ਹੀ ਇੱਥੇ ਸ਼ਿਫਟ ਹੋਇਆ ਸੀ।

RELATED ARTICLES
POPULAR POSTS