ਅੰਮ੍ਰਿਤਸਰ : ਪਾਕਿਸਤਾਨੀ ਸ਼ਹਿਰਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਕਾਇਮ ਕਰਨ ਦੇ ਦਾਅਵੇ ਕਰਨ ਵਾਲੀ ਪਾਕਿ ਸਰਕਾਰ ਅਜੇ ਤੱਕ ਭੂ-ਮਾਫ਼ੀਆ ਦੇ ਕਬਜ਼ੇ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨੂੰ ਕਬਜ਼ਾ ਮੁਕਤ ਨਹੀਂ ਕਰਵਾ ਸਕੀ। ਜ਼ਿਕਰਯੋਗ ਹੈ ਕਿ ਚਾਰ ਵਰ੍ਹੇ ਪਹਿਲਾਂ ਪਾਕਿਸਤਾਨੀ ਭੂ-ਮਾਫ਼ੀਆ ਵੱਲੋਂ ਪਲਾਜ਼ਾ ਬਣਾਏ ਜਾਣ ਹਿਤ ਵਿਰਾਸਤੀ ਹਵੇਲੀ ਨੂੰ ਡੇਗਣ ਦੀ ਆਰੰਭੀ ਗਈ ਕਾਰਵਾਈ ਦੇ ਤੁਰੰਤ ਬਾਅਦ ਇਹ ਮਾਮਲਾ ਪਾਕਿ ਸਰਕਾਰ ਸਾਹਮਣੇ ਲਿਆਉਣ ‘ਤੇ ਹਵੇਲੀ ਦਾ ਵੱਡਾ ਹਿੱਸਾ ਢਾਹੇ ਜਾਣ ਤੋਂ ਬਚਾ ਲਿਆ ਗਿਆ ਪਰ ਹਵੇਲੀ ਦਾ ਅਗਲਾ ਸਾਰਾ ਹਿੱਸਾ ਢਹਿ ਗਿਆ। ਗੁੱਜਰਾਂਵਾਲਾ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਮੌਜੂਦ ਹਵੇਲੀ ਦੀ ਉਪਰਲੀ ਮੰਜ਼ਲ ਦੇ ਕਮਰੇ ਦੇ ਬਾਹਰ ਲੱਗੀ ਪੱਥਰ ਦੀ ਸਿੱਲ੍ਹ ‘ਤੇ ਅੰਗਰੇਜ਼ੀ ਤੇ ਉਰਦੂ ਵਿੱਚ ‘ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780’ ਉਕਰਿਆ ਹੋਇਆ ਹੈ। ਇਹ ਸਿਲ ਸੰਨ 1891 ਵਿਚ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਜੇ ਉਬਸਟਨ ਨੇ ਲਗਵਾਈ ਸੀ। ਹੁਣ ਇਹ ਵਿਰਾਸਤੀ ਹਵੇਲੀ ਖੰਡਰ ਦਾ ਰੂਪ ਧਾਰਨ ਕਰ ਗਈ ਹੈ ਅਤੇ ਇਸ ਦੇ ਪਿਛਲੇ ਹਿੱਸੇ ਵਿੱਚ ਨਾਜਾਇਜ਼ ਢੰਗ ਨਾਲ ਪਾਰਕਿੰਗ ਸ਼ੁਰੂ ਕੀਤੀ ਗਈ ਹੈ।
Check Also
ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ
ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …