ਉਨਟਾਰੀਓ/ਬਿਊਰੋ ਨਿਊਜ਼ : ਕੋਵਿਡ-19 ਲਾਕਡਾਊਨਜ਼ ਨੂੰ ਖ਼ਤਮ ਕਰਨ ਲਈ ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰਗਟਾਏ ਵਿਚਾਰਾਂ ਉੱਤੇ ਕੁਈਨਜ਼ ਪਾਰਕ ਵਿੱਚ ਵਿਰੋਧੀ ਧਿਰਾਂ ਵੱਲੋਂ ਵੀ ਸਹਿਮਤੀ ਪ੍ਰਗਟਾਈ ਗਈ। ਇੱਕ ਲਿਖਤੀ ਬਿਆਨ ਵਿੱਚ ਫੋਰਡ ਨੇ ਆਖਿਆ ਕਿ ਸਾਰੇ ਉਨਟਾਰੀਓ ਵਾਸੀ ਇਸ ਮਹਾਂਮਾਰੀ ਤੋਂ ਖਹਿੜਾ ਛੁਡਾਉਣ ਤੇ ਕੋਵਿਡ-19 ਤੋਂ ਪਹਿਲਾਂ ਵਰਗੀ ਜ਼ਿੰਦਗੀ ਵੱਲ ਪਰਤਣ ਦੇ ਚਾਹਵਾਨ ਹਨ। ਇਸ ਤੋਂ ਪਹਿਲਾਂ ਪੀਟਰਬਰੋ, ਉਨਟਾਰੀਓ ਵਿੱਚ ਇੱਕ ਲੋਕਲ ਰੇਡੀਓ ਸਟੇਸ਼ਨ ਉੱਤੇ ਗੱਲ ਕਰਦਿਆਂ ਫੋਰਡ ਨੇ ਆਖਿਆ ਸੀ ਕਿ ਸਾਨੂੰ ਇਸ ਵਾਇਰਸ ਨਾਲ ਜਿਊਣਾ ਸਿੱਖਣਾ ਹੋਵੇਗਾ ਤੇ ਹਾਲਾਤ ਨੂੰ ਆਮ ਵਰਗਾ ਕਰਨਾ ਹੋਵੇਗਾ। ਫੋਰਡ ਦੇ ਇਹ ਬਿਆਨ ਉਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਕੀਰਨ ਮੂਰ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਹਨ, ਜਿਨ੍ਹਾਂ ਨੇ ਇਹ ਆਖਿਆ ਸੀ ਕਿ ਸਮਾਂ ਆ ਗਿਆ ਹੈ ਕਿ ਅਸੀਂ ਕੋਵਿਡ-19 ਨਾਲ ਰਹਿਣਾ ਸਿੱਖ ਲਈਏ। ਮੂਰ ਵੱਲੋਂ ਕੋਵਿਡ-19 ਵੈਕਸੀਨਜ਼ ਤੇ ਨਵੀਆਂ ਐਂਟੀਵਾਇਰਲ ਦਵਾਈਆਂ ਨੂੰ ਹੀ ਇਸ ਤਰ੍ਹਾਂ ਦੀ ਸੋਚ ਲਈ ਜਿੰਮੇਵਾਰ ਦੱਸਿਆ ਗਿਆ। ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਵੀ ਆਖਿਆ ਕਿ ਉਹ ਪਿਛਲੀ ਵਾਰੀ ਵੀ ਲਾਕਡਾਊਨ ਨਹੀਂ ਸਨ ਚਾਹੁੰਦੇ। ਸਗੋਂ ਉਹ ਤਾਂ ਕੋਈ ਲਾਕਡਾਊਨ ਨਹੀਂ ਸਨ ਚਾਹੁੰਦੇ। ਐਨਡੀਪੀ ਆਗੂ ਕੈਥਰੀਨ ਫਾਈਫ ਨੇ ਆਖਿਆ ਕਿ ਹੁਣ ਲਾਕਡਾਊਨਜ਼ ਤੋਂ ਲੋਕ ਅੱਕ ਚੁੱਕੇ ਹਨ ਤੇ ਇਹ ਪਰੇਸ਼ਾਨੀ ਸਹੀ ਵੀ ਹੈ। ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਰੈਸਟੋਰੈਂਟਸ, ਜਿੰਮਜ਼ ਤੇ ਥਿਏਟਰ ਮੁੜ ਖੁੱਲ੍ਹ ਗਏ ਤੇ ਹੋਰਨਾਂ ਪਬਲਿਕ ਹੈਲਥ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਗਈ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …