7.1 C
Toronto
Thursday, October 30, 2025
spot_img
Homeਪੰਜਾਬਪੰਜਾਬ ਦੇ ਸਾਰੇ ਇੰਪਰੂਵਮੈਂਟ ਟਰੱਸਟ ਭੰਗ

ਪੰਜਾਬ ਦੇ ਸਾਰੇ ਇੰਪਰੂਵਮੈਂਟ ਟਰੱਸਟ ਭੰਗ

ਨਵੇਂ ਚੇਅਰਮੈਨ ਬਣਨ ਤੱਕ ਡਿਪਟੀ ਕਮਿਸ਼ਨਰ ਦੇਖਣਗੇ ਕੰਮਕਾਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟ ਭੰਗ ਕਰ ਦਿੱਤੇ ਹਨ। ਜਿਸ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਨਿਯੁਕਤ ਸਾਰੇ ਚੇਅਰਮੈਨਾਂ ਅਤੇ ਟਰੱਸਟੀਆਂ ਦੀ ਛੁੱਟੀ ਹੋ ਗਈ ਹੈ। ਨਵੇਂ ਚੇਅਰਮੈਨ ਬਣਾਏ ਜਾਣ ਤੱਕ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੀ ਟਰੱਸਟ ਦਾ ਕੰਮਕਾਜ ਦੇਖਣਗੇ ਅਤੇ ਉਨ੍ਹਾਂ ਨੂੰ ਬਤੌਰ ਚੇਅਰਮੈਨ ਟਰੱਸਟ ਦਾ ਚਾਰਜ ਦਿੱਤਾ ਗਿਆ ਹੈ। ਧਿਆਨ ਰਹੇ ਕਿ ਪੰਜਾਬ ਵਿਚ ਇਸ ਸਮੇਂ 28 ਇੰਪਰੂਵਮੈਂਟ ਹਨ, ਜਿਨ੍ਹਾਂ ਵਿਚ ਜਲੰਧਰ, ਲੁਧਿਆਣਾ, ਅੰਮਿ੍ਰਤਸਰ ਅਤੇ ਪਟਿਆਲਾ ਨੂੰ ਲੈ ਕੇ ਕਾਫੀ ਸਿਆਸੀ ਹਲਚਲ ਮਚੀ ਹੋਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਦਲਣ ਤੋਂ ਬਾਅਦ ਵੀ ਕਈ ਕਾਂਗਰਸੀ ਆਗੂ ਕੁਰਸੀਆਂ ’ਤੇ ਡਟੇ ਹੋਏ ਸਨ। ਪੰਜਾਬ ਵਿਚ ਕਰੀਬ 40 ਬੋਰਡ ਅਤੇ 12 ਨਿਗਮ ਹਨ। ਇਸ ਤੋਂ ਇਲਾਵਾ ਮਾਰਕਫੈਡ, ਮਿਲਕਫੈਡ, ਕੋਆਪਰੇਟਿਵ ਬੈਂਕ ਸਣੇ ਕਰੀਬ 150 ਅਜਿਹੇ ਬੋਰਡ ਅਤੇ ਨਿਗਮ ਹਨ, ਜਿੱਥੇ ਉਚ ਅਹੁਦਿਆਂ ’ਤੇ ਸਰਕਾਰ ਨਾਲ ਜੁੜੀ ਪਾਰਟੀ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਇਨ੍ਹਾਂ ਵਿਚ ਕਈ ਤਾਂ ਕੈਬਨਿਟ ਰੈਂਕ ਵਾਲੇ ਅਹੁਦੇ ਵੀ ਹਨ, ਜਿਨ੍ਹਾਂ ਨੂੰ ਪੂਰੀਆਂ ਸਰਕਾਰੀ ਸਹੂਲਤਾਂ ਵੀ ਮਿਲਦੀਆਂ ਹਨ।

 

RELATED ARTICLES
POPULAR POSTS