2.6 C
Toronto
Friday, November 7, 2025
spot_img
Homeਰੈਗੂਲਰ ਕਾਲਮਗੀਤ - ਬੇਗਮਪੁਰ ਦਾ ਵਾਸੀ

ਗੀਤ – ਬੇਗਮਪੁਰ ਦਾ ਵਾਸੀ

(ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਤ)
ਧੰਨ ਧੰਨ ਰਵਿਦਾਸ ਗੁਰੂ ਜੀ।
ਜਪੋ ਸਵਾਸ ਸਵਾਸ ਗੁਰੂ ਜੀ।
ਸਭ ਪਾਸੇ ਪ੍ਰਕਾਸ਼ ਗੁਰੂ ਜੀ।
ਧੰਨ ਧੰਨ ਰਵਿਦਾਸ ਗੁਰੂ ਜੀ।
ਜੋਤ ਇਲਾਹੀ ਮਾਂ ਕਲਸਾਂ ਦੇ ਘਰ ਵਿੱਚ ਆਈ ਸੀ
ਦੇਵਤਿਆਂ ਨੇ ਰਲ ਮਿਲ ਕੇ ਵੀ ਖੁਸ਼ੀ ਮਨਾਈ ਸੀ।
ਨੀਚੋਂ ਊਚ ਕਰੇ ਕਰ ਸਭ ਨੂੰ ਪਿਆਰ ਗਿਆ।
ਬੇਗਮਪੁਰ ਦਾ ਵਾਸੀ ਜੱਗ ਨੂੰ ਤਾਰ ਗਿਆ।
ਬੇਗਮਪੁਰ ਦਾ ਵਾਸੀ ਦੁਨੀਆਂ ਤਾਰ ਗਿਆ।
ਜਾਤ ਪਾਤ ਦਾ ਰੌਲ਼ਾ ਪੰਡਤਾਂ ਪਾਇਆ ਸੀ।
ਕ੍ਰਾਂਤੀਕਾਰੀ ਬਣ ਕੇ ਸੱਤਗੁਰ ਆਇਆ ਸੀ।
ਕੱਢ ਕੇ ਜੰਜੂ ਸੀਨੇ ਵਿੱਚੋਂ ਚਾਰ ਗਿਆ ।
ਬੇਗਮਪੁਰ ਦਾ ਵਾਸੀ ਜੱਗ ਨੂੰ ਤਾਰ ਗਿਆ।
ਬੇਗਮਪੁਰ ਦਾ ਵਾਸੀ ਦੁਨੀਆਂ ਤਾਰ ਗਿਆ।
ਦੱਬੇ ਹੋਏ ਲੋਕਾਂ ਦੀ ਵੀ ਉਹ ਸ਼ਕਤੀ ਏ।
ਚਾਰੇ ਯੁੱਗ ਹੀ ਸੱਤਗੁਰ ਕੀਤੀ ਭਗਤੀ ਏ।
ਧੁਰ ਕੀ ਬਾਣੀ ਰਚ ਕੇ ਕਰ ਪ੍ਰਚਾਰ ਗਿਆ।
ਬੇਗਮਪੁਰ ਦਾ ਵਾਸੀ ਜੱਗ ਨੂੰ ਤਾਰ ਗਿਆ।
ਬੇਗਮਪੁਰ ਦਾ ਵਾਸੀ ਦੁਨੀਆਂ ਤਾਰ ਗਿਆ।
ਘਰ,ਘਰ ਦੇ ਵਿੱਚ ਗੱਲਾਂ ਗੁਰੂ ਰਵਿਦਾਸ ਦੀਆਂ।
ਕੂੜ ਹਨ੍ਹੇਰੇ ਵਿੱਚ ਹੋਏ ਪ੍ਰਕਾਸ਼ ਦੀਆਂ।
ਤਪਦੇ ਸੀਨੇ ਦੁਖੀਆਂ ਦੇ ਵੀ ਠਾਰ ਗਿਆ।
ਬੇਗਮਪੁਰ ਦਾ ਵਾਸੀ ਜੱਗ ਨੂੰ ਤਾਰ ਗਿਆ।
ਬੇਗਮਪੁਰ ਦਾ ਵਾਸੀ ਦੁਨੀਆਂ ਤਾਰ ਗਿਆ।
ਅੰਮ੍ਰਿਤ ਦੌਰੀ ਵਿੱਚੋਂ ਪੀਤਾ ਮੀਰਾਂ ਨੇ,
ਗੁਰੂ ਦਾ ਰੱਬੀ ਦਰਸ਼ਣ ਕੀਤਾ ਮੀਰਾਂ ਨੇ।
ਉੱਚੀ ਕੁੱਲ ਦਾ ਦਿਲ ‘ਚੋਂ ਕੱਢ ਹੰਕਾਰ ਗਿਆ।
ਬੇਗਮਪੁਰ ਦਾ ਵਾਸੀ ਜੱਗ ਨੂੰ ਤਾਰ ਗਿਆ।
ਬੇਗਮਪੁਰ ਦਾ ਵਾਸੀ ਦੁਨੀਆਂ ਤਾਰ ਗਿਆ।
ਤਲਵਣ ਵਾਲਾ ‘ਸੁਲੱਖਣ’ ਦਰ ਤੇ ਆਉਂਦਾ ਏ।
ਰਵੀ ਰੰਗੀਲਾ ਤੇਰੀ ਮਹਿਮਾ ਗਾਉਂਦਾ ਏ।
ਸਭ ਦੇ ਉੱਤੇ ਕਰਕੇ ਉਹ ਉੱਪਕਾਰ ਗਿਆ।
ਬੇਗਮਪੁਰ ਦਾ ਵਾਸੀ ਜੱਗ ਨੂੰ ਤਾਰ ਗਿਆ।
ਬੇਗਮਪੁਰ ਦਾ ਵਾਸੀ ਦੁਨੀਆਂ ਤਾਰ ਗਿਆ।
– ਸੁਲੱਖਣ ਮਹਿਮੀ
+647-786-6329

RELATED ARTICLES
POPULAR POSTS