HIGH INTEREST RATE
Snowstorm ਨਾਲ ਜੂਝ ਰਹੇ ਲੋਕਾਂ ਉਪਰ,
Bank Of Canada ਨੇ ਕੱਲ੍ਹ ਅਹਿਸਾਨ ਕੀਤਾ ।
Interest Rate ਵਧਿਆ ਸੀ ਪਹਿਲਾਂ ਵੀ ਕਈ ਵਾਰੀ,
ਇਕ ਹੋਰ ਵਧੇ ਦਾ ਨਵਾਂ ਐਲਾਨ ਕੀਤਾ ।
ਆਮ Public ਦੀ ਜੇਬ ਨੂੰ ਤੀਰ ਚੀਰੇ,
ਹਾਕਮਾਂ ਨੇ ਜਦੋਂ ਵੀ ਸਿੱਧਾ ਕਮਾਨ ਕੀਤਾ ।
Inflation ਘਟੇ ਨਾ ਤੇ Mortgage ਹੋਈ ਮਹਿੰਗੀ,
ਏਸ Calculation ਦੁੱਖੀ ਜਹਾਨ ਕੀਤਾ ।
Assignment Sale ਤੇ ਵੀ ਆਵੇ ਕੋਈ Offer,
Housing Market ਨੇ ਜਗ ਹੈਰਾਨ ਕੀਤਾ ।
ਚੋਖਾ ਅਸਰ ਦਿੱਸੇ Realtor ਅਤੇ ਬਿਲਡਰਾਂ ਤੇ,
ਤੰਗ ਜ਼ਿਆਦਾ ਪਰ ਮਾਲਿਕ ਮਕਾਨ ਕੀਤਾ ।
ਬੇਗਾਨੀ ਸ਼ਹਿ ‘ਤੇ ਸੀ ਜਿਨ੍ਹਾਂ ਨੇ ਛਾਲ ਮਾਰੀ,
ਲਾਲਚ ਦੇ ਡੰਗ਼ ਨੇ ਲਹੂ-ਲੁਹਾਨ ਕੀਤਾ ।
ਰੱਬ ਕਰੇ ਕਿ ਉਹ ਦਿਨ ਆਏ ਛੇਤੀ,
ਸਾਰੇ ਕਹਿਣ ਕਿ ਕੰਮ ਮਹਾਨ ਕੀਤਾ ।
ਪਰ ‘ਗਿੱਲ ਬਲਵਿੰਦਰਾ’ ਅੱਜ ਤਾਂ ਇਉਂ ਲੱਗੇ,
Policy ਨੇ ਫ਼ਾਇਦੇ ਤੋਂ ਵੱਧ ਨੁਕਸਾਨ ਕੀਤਾ ।
ਗਿੱਲ ਬਲਵਿੰਦਰ
CANADA +1.416.558.5530
([email protected] )