Breaking News
Home / ਰੈਗੂਲਰ ਕਾਲਮ / ਕਰੋਨਾ ਨਾਲ ਲੜਨ ਲਈ ਅੰਦਰੋਂ ਤਾਕਤਵਰ ਬਣੋ

ਕਰੋਨਾ ਨਾਲ ਲੜਨ ਲਈ ਅੰਦਰੋਂ ਤਾਕਤਵਰ ਬਣੋ

ਮਹਾਂਮਾਰੀ ਕਰੋਨਾ ਵਾਇਰਸ ਨੇ ਦੁਨਿਆ ਦੇ ਹਰ ਕੌਨੇ ਵਿੱਚ ਤਬਾਹੀ ਮਚਾ ਦਿੱਤੀ ਹੈ। ਡਬਲਿਊ ਐਚ ਓ ਦੀ ਕਾਨਫਰੰਸ ਵਿਚ ਕੋਵਿਡ-19 ਦੇ ਵਾਇਰਸ ਦੇ ਵੱਧ ਰਹੇ ਅਸਰ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਵਾਇਰਸ ਦਾ ਖਤਮ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਵਾਇਰਸ ਦੇ ਸੰਭਾਵਿਤ ਹਮਲੇ ਤੌਂ ਬਚਣ ਲਈ ਆਪਣੇ ਸ਼ਰੀਰ ਨੂੰ ਅੰਦਰੋਂ ਯਾਨੀ ਇਮੀਓਨ ਸਿਸਟਮ ਨੂੰ ਤਾਕਤਵਰ ਬਣਾਓ। ਇਲਾਜ਼ ਲਈ ਸੰਸਾਰ ਭਰ ਵਿੱਚ ਦਵਾਈਆਂ-ਵੈਕਸੀਨ ਦਾ ਟਰਾਇਲ ਜ਼ਾਰੀ ਹੈ, ਪਰ ਕਾਮਯਾਬੀ ਦਾ ਇੰਤਜ਼ਾਰ ਹੈ। ਇਮੀਓੂਨ ਸਿਸਟਮ ਯਾਨਿ ਲਿੰਮਫਾਇਡ ਅੰਗ, ਲਿੰਮਫਨੋਡਸ, ਤਿੱਲ਼ੀ, ਟੌਨਸਿਲ, ਬੌਨ-ਮੈਰੋ, ਥਾਈਮਸ ਗਲੈਂਡ ਨਾਲ ਜੁੜੇ ਰੋਗਾਂ ਲਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੋਰੋਨਾ ਵਾਇਰਸ ਤੌਂ ਬਚਾਅ ਲਈ ਜਾਗਰੁਕਤਾ ਦੇ ਬਾਵਜ਼ੂਦ ਰੋਗੀਆਂ ਦਾ ਅਤੇ ਮਰਨ ਵਾਲਿਆਂ ਆਂਕੜਾ ਵੱਧ ਰਿਹਾ ਹੈ। ਗਰਭਵਤੀ ਅੋਰਤਾਂ, ਸੀਨਿਅਰਜ਼, ਪੁਰਾਣੀ ਡਾਇਬੀਟੀਜ਼, ਦਮਾ, ਕਮਜੌਰ ਦਿਲ, ਕੈਂਸਰ ਦੇ ਰੋਗੀ, ਛੇਤੀ ਘੇਰੇ ਵਿੱਚ ਆ ਸਕਦੇ ਹਨ। ਸਰੀਰ ਅੰਦਰ ਇਮਓੁਨਿਟੀ ਪਾਵਰ ਘੱਟ ਹੋ ਜਾਣ ਦੀ ਹਾਲਤ ਵਿੱਚ ਵਿਅਕਤੀ ਤੇਜ਼ੀ ਨਾਲ ਵਾਇਰਸ ਦੇ ਘੇਰੇ ਵਿੱਚ ਆ ਜਾਂਦਾ ਹੈ। ਕੋਰੋਨਾ ਵਾਇਰਸ ਦੇ ਰੋਗੀ ਬੁਖਾਰ, ਦਰਦਾਂ ਦੀ ਹਾਲਤ ਵਿੱਚ, ਖੰਘਣ ਤੇ ਛਿੱਕਾਂ ਮਾਰਨ ਅਤੇ ਨਜ਼ਦੀਕੀ ਨਾਲ ਤੰਦਰੁਸਤ ਵਿਅਕਤੀ ਨੂੰ ਤੇਜ਼ੀ ਨਾਲ ਆਪਣੇ ਘੇਰੇ ਵਿੱਚ ਲੈ ਲੈਂਦੇ ਹਨ। ਢੀਠ ਵਾਇਰਸ ਰੋਗੀ ਦੀ ਨੇੜਤਾ ਕਰਕੇ ਨੱਕ-ਮੂੰਹ ਰਾਹੀਂ ਸ਼ਰੀਰ ਅੰਦਰ ਦਾਖਿਲ ਹੋ ਕੇ ਫੇਫੜਿਆਂ ਤੇ ਅਟੈਕ ਕਰਦਾ ਹੈ। ਮਜਬੂਤ ਇਮੀਓੂਨ ਸਿਸਟਮ ਮਿਲਿਅਨਜ਼ ਵਾਇਰਸ, ਬੈਕਟੀਰੀਆ ਨੂੰ ਖਤਮ ਕਰਨ ਤੇ ਘੱਟ ਸਮੇਂ ਵਿਚ ਬੇਸ਼ੁਮਾਰ ਐਂਟੀਬਾਡੀਜ਼ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਇਸ ਲਈ ਬਚਾਅ ਦੇ ਤਰੀਕਿਆਂ ਨਾਲ-ਨਾਲ ਹਰ ਆਦਮੀ ਨੂੰ ਆਪਣੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਕਰਨਾ ਚਾਹੀਦਾ ਹੈ। ਮਜਬੂਤ ਇਮੀਓੂਨ ਸਿਸਟਮ ਲਈ ਲਾਈਫ-ਸਟਾਇਲ ਬਦਲਨਾ ਜ਼ਰੂਰੀ ਹੋ ਗਿਆ ਹੈ। ਕਾਫੀ ਹੱਦ ਤੱਕ ਕੋਵਿਡ-19 ਨੇ ਹਰ ਆਦਮੀ ਨੂੰ ਘਰ ਬਿਠਾ ਕੇ ਆਨਲਾਈਨ ਜ਼ਿੰਦਗੀ ਜੀਓੂਣ ਲਈ ਮਜਬੂਰ ਕਰ ਦਿੱਤਾ ਹੈ। ਦਫਤਰਾਂ ਅੰਦਰ ਕੰਮ ਕਰਨ ਵਾਲੇ ਤੇ ਵਿਦਿਆਰਥੀਆਂ ਨੂੰ ਕੰਮ ਤੇ ਸਟਡੀ ਆਨਲਾਈਨ ਕਰਨਾ ਪੈ ਰਿਹਾ ਹੈ। ਮੂਸ਼ਕਲਾਂ ਵੱਧ ਰਹੀਆਂ ਹਨ। ਵਾਇਰਸ-ਬੈਕਟੀਰੀਆ ਦੇ ਰੋਗਾਂ ਤੌਂ ਬਚਾਅ ਤੇ ਇਮਓੂਨ ਸਿਸਟਮ ਦੀ ਤਾਕਤ ਲਈ ਅਗੇ ਲਿਖੇ ਓੁਪਾਅ ਕਰਕੇ ਫਾਇਦਾ ਲੈ ਸਕਦੇ ਹੋ:
ੲ ਘਰ ਤੋਂ ਬਾਹਰ ਸਟੋਰ, ਮੌਲ ਜਾਂ ਪਰਸਨਲੀ 25 ਮਿਨਟ ਤੋਂ ਜ਼ਿਆਦਾ ਨਾ ਰੁਕੋ। ਸਾਹਮਣੇ ਜਾਂ ਨਾਲ ਵਾਲਾ ਰੋਗੀ ਵੀ ਹੋ ਸਕਦਾ ਹੈ। 6 ਫੀਟ ਤੋਂ ਨਜ਼ਦੀਕ ਰਹਿਣ ਨਾਲ ਤੰਦਰੁਸਤ ਵੀ ਘੇਰੇ ਵਿਚ ਆ ਸਕਦਾ ਹੈ। ਵਾਇਰਸ-ਬੈਕਟੀਰੀਆ ਤੋਂ ਬਚਾਅ ਲਈ ਪਰਸਨਲ ਹਾਈਜ਼ੀਨ ਯਾਨਿ ਫੇਸ-ਮਾਸਕ, ਗਲਬਸ ਤੇ ਹੱਥਾਂ ਨੂੰ ਸਾਬੁਣ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਸੇਨੀਟਾਈਜ਼ਰ ਦਾ ਇਸਤੇਮਾਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੋ।
ੲ ਗਰੌਸਰੀ ਆਨਲਾਈਨ ਕਰੋ ਜਾਂ ਕਰਬ-ਸਾਈਡ ਪਿੱਕਅਪ ਕਰਕੇ ਖੁਦ ਨੂੰ ਤੇ ਸਾਹਮਣੇ ਵਾਲੇ ਨੂੰ ਵਾਇਰਸ ਤੋਂ ਬਚਾਓ। ਜ਼ਿੰਦਗੀ ਅਨਮੋਲ ਹੈ। ਬਿਨਾ ਮਤਲਬ ਬਾਹਰ ਨਾ ਜਾਓ ਘਰ ਰੁਕੋ।
ੲ ਰੋਜ਼ਾਨਾ ਚਾਹ ਅਦਰਕ, ਮੁਲੱਠੀ ਵਾਲੀ, ਗਰਮ ਦੁੱਧ ਹਲਦੀ ਜਾਂ ਛੋਟੀ-ਬੜੀ ਇਲਾਚੀ, ਸ਼ੌਂਫ, ਲੌਂਗ ਵਾਲਾ, ਘਰੇਲੂ ਸਬਜ਼ੀਆਂ ਜਾਂ ਅੰਡੇ ਵਾਲਾ ਸੂਪ ਅਤੇ ਸਲਾਦ ਵਿਚ ਖੀਰਾ, ਕੱਚਾ ਅਦਰਕ, ਧਨੀਆ, ਹਰੀ ਮਿਰਚ ਨੂੰ ਸ਼ਾਮਿਲ ਕਰੋ।
ੲ ਐਂਟੀ-ਆਕਸੀਡੈਂਟ ਡਾਰਕ ਗ੍ਰੀਨ ਮੌਸਮੀ ਰੰਗਦਾਰ ਸਬਜ਼ੀਆਂ ਬ੍ਰੋਕਲੀ, ਪਾਲਕ, ਕੇਲ, ਅੇਵੋਕੇਡਾ, ਬੀਟਰੂਟ, ਬੈਂਗਨ, ਛੱਲ਼ੀ-ਸਵੀਟ ਕੋਰਨ, ਗਾਜ਼ਰ, ਸ਼ਕਰਕੰਦੀ, ਮਸ਼ਰੂਮ, ਨਿੰਬੂ, ਤੇ ਮਿਕਸ ਵੇਜ਼ੀਟੇਬਲ ਸੂਪ, ਡਾਰਕ-ਚਾਕਲੇਟ, ਗ੍ਰੀਨ-ਟੀ, ਸੈਸਮੇ ਤੇ ਸਨਫਲਾਵਰ ਸੀਡਜ਼
ਅਤੇ ਫੱਲ ਬਲੂ ਬੇਰੀਜ਼, ਲਾਲ-ਹਰੇ-ਕਾਲੇ ਅੰਗੂਰ, ਪਰੂਨ, ਰੇਸਿਨ, ਖਜੂਰ, ਚੇਰੀਜ਼, ਲਾਲ ਬੈਲ-ਪੀਪਰ, ਦੀ ਵਰਤੌਂ ਜ਼ਿਆਦਾ ਕਰੋ।
ੲ ਵਿਟਾਮਿਨਜ਼, ਮਿਨਰਲਜ਼ ਤੇ ਐਂਟੀ-ਆਕਸੀਡੈਂਟ ਵਾਇਰਸ ਦੇ ਰੋਗਾਂ ਨਾਲ ਲੜਨ ਦੀ ਸਮਰਥਾ ਰੱਖਦੇ ਹਨ। ਅੰਦਰੋਂ ਤਾਕਤ ਵਧਾਓਣ ਲਈ ਪੌਸ਼ਿਟਕ ਖੁਰਾਕ ਤਾਜ਼ੇ ਮੌਸਮੀ ਸਤਰੰਗੇ ਫਲ-ਸਬਜ਼ੀਆਂ ਨੂੰ ਸ਼ਾਮਿਲ ਕਰੋ। ਸ਼ਰੀਰ ਅੰਦਰ ਵਿਟਾਮਿਨ-ਡੀ ਘੱਟ ਹੋਣ ਨਾਲ ਕੋਵਿਡ-19 ਦੀ ਸੰਭਾਵਨਾ ਵੱਧ ਜਾਂਦੀ ਹੈ। ਗਰਭਵਤੀ ਔਰਤਾਂ ਤੇ ਸੀਨੀਅਰਜ਼ ਇਨਫੈਕਸ਼ਨ ਨਾਲ ਲੜਨ ਲਈ ਕੁਦਰਤੀ ਮਲਟੀ-ਵਿਟਾਮਿਨ ਸਪਲੀਮੈਂਟਸ ਡਾਕਟਰ ਦੀ ਸਲਾਹ ਨਾਲ ਸ਼ੁਰੂ ਕਰਨ।
ੲ ਸਵੇਰੇ ਜ਼ਾਗਦੇ ਹੀ ਲਸਨ ਕਲੋਵ 1-2 ਗਰਮ ਪਾਣੀ ਨਾਲ, ਜਾਂ ਤਾਜ਼ਾ ਜ਼ਿੰਜ਼ਰ ਰਸ ਸ਼ਹਿਦ ਮਿਲਾ ਕੇ ਲਵੋ।
ੲ ਗਰਮ ਪਾਣੀ ਖੁਰਾਕੀ ਤੱਤਾਂ ਨੂੰ ਐਬਸਾਰਬ ਕਰਕੇ ਸ਼ਰੀਰ ਅੰਦਰ ਮੌਜ਼ੂਦ ਸੈਲ ਤੇ ਐਂਟੀਬਾਡੀਜ਼ ਐਕਟਿਵ ਕਰਦਾ ਹੈ। ਵਾਇਰਸ ਦੇ ਹਮਲੇ ਤੋਂ ਬਚਣ ਲਈ ਰੌਜ਼ਾਨਾ 8-10 ਗਿਲਾਸ ਗਰਮ ਪਾਣੀ ਪੀਓ। ਪਾਣੀ ਵਿਚ ਮੌਟੀ ਸੌਂਫ, ਕਾਲੀ-ਮਿਰਚ,ਪਿਪਲੀ ਵੀ ਓੁਬਾਲ ਸਕਦੇ ਹੋ।
ੲ ਜੰਕ-ਫੂਡ, ਨਸ਼ੀਲੇ ਪਦਾਰਥ, ਤੰਬਾਕੂ, ਅਲਕੌਹਲ ਸ਼ਰੀਰ ਨੂੰ ਅੰਦਰੋਂ ਕਮਜੋਰ ਕਰਦੇ ਹਨ। ਖੂਨ ਦੇ ਦੌਰਾ ਘਟਾ ਕੇ ਸ਼ਰੀਰਕ ਤੇ ਮਾਨਸਿਕ ਰੌਗ ਪੈਦਾ ਕਰਦੇ ਹਨ। ਕੋਲਡ ਡਰਿੰਕਸ ਘਟਾ ਕੇ ਤਾਜ਼ੇ ਫਲਾਂ ਦਾ ਰਸ, ਨਮਕੀਨ ਸ਼ਿਕੰਜਵੀ, ਦਹੀ ਦੀ ਲੱਸੀ, ਤਾਜ਼ੇ ਸੂਪ ਦਾ ਇਸਤੇਮਾਲ ਜ਼ਿਆਦਾ ਕਰੋ।
ੲ ਆਯਰਵੈਦਿਕ ਚਿਅਵਨਪ੍ਰਾਸ਼, ਔਲੇ ਦਾ ਮੁਰੱਬਾ ਰੋਜ਼ਾਨਾ ਇਸਤੇਮਾਲ ਕਰਕੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰ ਸਕਦੇ ਹੌ। ਕੱਚਾ ਆਂਵਲਾ ਭੁੰਨ ਕੇ ਖਾਓ।
ੲ ਫਲ-ਸਬਜ਼ੀਆਂ ਇਸਤੇਮਾਲ ਕਰਨ ਤੌਂ ਪਹਿਲਾਂ ਗਰਮ ਪਾਣੀ ਵਿਚ ਨਮਕ ਜਾਂ ਸਿਰਕਾ ਮਿਲਾ ਕੇ 10 ਮਿਨਟ ਤਕ ਰੱਖ ਕੇ ਇਨਫੈਕਸ਼ਨ ਦੀ ਸੰਭਾਵਨਾ ਤੋਂ ਬਚੌ। ਫਲ-ਸਬਜ਼ੀਆਂ ਨੂੰ ਸੈਨੀਟਾਈਜ਼ਰ, ਲੀਕੁਇਡ ਸੌਪ ਨਾਲ ਸਾਫ ਨਾ ਕਰੋ, ਸ਼ਰੀਰ ਰੌਗੀ ਹੋ ਸਕਦਾ ਹੈ।
ੲਸ਼ਰੀਰ ਅੰਦਰ ਤਾਕਤ ਵਧਾਓੂਣ ਲਈ ਹੈਲਦੀ ਲਾਈਫ-ਸਟਾਇਲ ਲਈ ਰੂਟੀਨ ਵਿਚ ਪੌਸ਼ਟਿਕ ਖੁਰਾਕ, ਸੈਰ, ਕਸਰਤ ਤੇ 8 ਘੰਟੇ ਦੀ ਨੀਂਦ ਜਰੂਰੀ ਹੈ। ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਲੰਬੇ ਸਾਹ ਲਵੋ-ਰੋਕੋ-ਛੱਡਣ ਦੀ ਕ੍ਰਿਆ ਬਾਰ-ਬਾਰ ਕਰੋ। ਯੋਗਾ ਕਰਨ ਵਾਲੇ ਮੈਡੀਟੇਸ਼ਨ, ਪ੍ਰਾਨਾਯਾਮ, ਕਪਾਲਭਾਤੀ, ਤੇ ਮੂੰਹ ਅਂਦਰ ਹਵਾ ਭਰੋ ਤੇ ਛੱਡੋ ਦੀ ਕ੍ਰਿਆ ਰੋਜ਼ਾਨਾ ਕਰਨ।
ੲ ਹਮੇਸ਼ਾ ਸੈਲੂਨ ਅੰਦਰ ਜਾਣ ਵੇਲੇ ਆਪਣਾ ਫੇਸ-ਮਾਸਕ ‘ਤੇ ਗਲਬਸ ਪਾਓ। ਹੇਅਰ- ਡ੍ਰਾਇਰ ਦੀ ਵਰਤੋਂ ਦੌਰਾਨ ਡ੍ਰਾਪਲੇਟ ਇਨਫੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …