ਜਲੰਧਰ ’ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ ਨਾਲ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ October 9, 2023 ਜਲੰਧਰ ’ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਅੱਗ ਨਾਲ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਘਟਨਾ ਸਮੇਂ ਕਿ੍ਰਕਟ ਦਾ ਮੈਚ ਦੇਖ ਰਿਹਾ ਸੀ ਪਰਿਵਾਰ ਜਲੰਧਰ/ਬਿਊਰੋ ਨਿਊਜ਼ ਜਲੰਧਰ ਸ਼ਹਿਰ ’ਚ ਪੈਂਦੇ ਅਵਤਾਰ ਨਗਰ ਵਿਚ ਲੰਘੀ ਦੇਰ ਰਾਤ ਗੈਸ ਸਿਲੰਡਰ ਫਟਣ ਕਾਰਨ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਅੱਗ ਨਾਲ ਝੁਲਸਣ ਕਰਕੇ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਮਰਨ ਵਾਲਿਆਂ ’ਚ 3 ਬੱਚੇ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ ਅਤੇ ਲੋਕ ਕਾਫੀ ਡਰੇ ਹੋਏ ਦਿਖਾਈ ਦੇ ਰਹੇ ਸਨ। ਘਟਨਾ ਸਬੰਧੀ ਮੀਡੀਆ ’ਚ ਆਈ ਜਾਣਕਾਰੀ ਮੁਤਾਬਕ ਰਸੋਈ ਵਿਚ ਪਏ ਗੈਸ ਸਿਲੰਡਰ ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਇਸ ਦੌਰਾਨ ਹਫੜਾ ਦਫੜੀ ਮਚ ਗਈ ਅਤੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਅੱਗ ’ਚ ਝੁਲਸਣ ਕਾਰਨ ਜਾਨ ਚਲੇ ਗਈ। ਅੱਗ ਲੱਗਣ ਦਾ ਕਾਰਨ ਘਰ ਵਿਚ ਰੱਖੇ ਫਰਿਜ਼ ਵਿਚੋਂ ਗੈਸ ਲੀਕ ਹੋਣਾ ਵੀ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਸ ਘਰ ਨੂੰ ਅੱਗ ਲੱਗੀ ਤਾਂ ਪੂਰਾ ਪਰਿਵਾਰ ਕ੍ਰਿਕਟ ਮੈਚ ਦੇਖ ਰਿਹਾ ਸੀ। ਫਾਇਰ ਬਿ੍ਰਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਤਾਂ ਪਾ ਲਿਆ, ਪਰ ਫਿਰ ਵੀ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੇ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 2023-10-09 Parvasi Chandigarh Share Facebook Twitter Google + Stumbleupon LinkedIn Pinterest