ਕਿਹਾ, ਪੰਚਾਇਤੀ ਜ਼ਮੀਨ ‘ਤੇ ਦਲਿਤਾਂ ਦਾ ਵੀ ਹੱਕ
ਲੁਧਿਆਣਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐਚਐਸ ਫੂਲਕਾ ਨੇ ਅੱਜ ਪਿੰਡ ਕਾਦਰ ਬਖ਼ਸ਼ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਰੁਕਵਾ ਦਿੱਤੀ। ਫੁਲਕਾ ਨੇ ਦੋਸ਼ ਲਾਇਆ ਕਿ ਪੰਚਾਇਤ ਦੀ ਜ਼ਮੀਨ ਉੱਤੇ ਪਿੰਡ ਦੇ ਦਲਿਤਾਂ ਦਾ ਵੀ ਹੱਕ ਹੈ। ਇਸ ਮੁੱਦੇ ਨੂੰ ਲੈ ਕੇ ਪੰਚਾਇਤ ਤੇ ਫੂਲਕਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਪ੍ਰਸ਼ਾਸਨ ਨੇ ਫ਼ਿਲਹਾਲ ਬੋਲੀ ਰੁਕਵਾ ਦਿੱਤੀ। ਲੁਧਿਆਣਾ ਦੇ ਪਿੰਡ ਕਾਦਰ ਦੀ 360 ਕਿਲੇ ਪੰਚਾਇਤੀ ਜ਼ਮੀਨ ਹੈ। ਅੱਜ ਇਸ ਜ਼ਮੀਨ ਦੀ ਬੋਲੀ ਸੀ। ਬੋਲੀ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਤੇ ਬੋਲੀਕਾਰ ਵੀ ਮੌਕੇ ਉੱਤੇ ਪਹੁੰਚ ਚੁੱਕੇ ਸਨ। ਇਸ ਦੌਰਾਨ ਐਚਐਸ ਫੂਲਕਾ ਪਿੰਡ ਦੇ ਦਲਿਤਾਂ ਨੂੰ ਲੈ ਕੇ ਮੌਕੇ ਉੱਤੇ ਪਹੁੰਚ ਗਏ ਤੇ ਮੰਗ ਕੀਤੀ ਕਿ ਦਲਿਤਾਂ ਨੂੰ ਵੀ ਜ਼ਮੀਨ ਵਿੱਚ ਉਨ੍ਹਾਂ ਦਾ ਹੱਕ ਦਿੱਤਾ ਜਾਵੇ।
Check Also
ਭਾਖੜਾ ਜਲ ਵਿਵਾਦ ਸਬੰਧੀ ਹਾਈਕੋਰਟ ’ਚ ਅਗਲੀ ਸੁਣਵਾਈ 22 ਮਈ ਨੂੰ
ਕੇਂਦਰ ਤੇ ਹਰਿਆਣਾ ਨੇ ਦਾਖਲ ਕੀਤਾ ਜਵਾਬ ਅਤੇ ਪੰਜਾਬ ਸਰਕਾਰ ਨੇ ਮੰਗਿਆ ਕੁਝ ਸਮਾਂ ਚੰਡੀਗੜ੍ਹ/ਬਿਉੂਰੋ …