ਔਨ ਲਾਈਨ ਚਿੱਟਾ ਖਰੀਦ ਕੇ ਪੰਜਾਬ ਪੁਲਿਸ ਤੇ ਕੈਪਟਨ ਸਰਕਾਰ ਦੇ ਦਾਅਵੇ ਖੋਖਲੇ ਕਰ ਦਿੱਤੇ ਸਾਬਤ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ੇ ਦਾ ਨਵਾਂ ਚਿਹਰਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਾਹਮਣੇ ਲਿਆਂਦਾ ਹੈ। ਬੈਂਸ ਨੇ ਔਨ ਲਾਈਨ ਚਿੱਟਾ ਖਰੀਦ ਕੇ ਪੰਜਾਬ ਪੁਲਿਸ ਅਤੇ ਕੈਪਟਨ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਕਰ ਦਿੱਤੇ ਹਨ।
ਬੈਂਸ ਨੇ ਦੋਸ਼ ਲਾਇਆ ਕਿ ਕੈਪਟਨ ਵਲੋਂ ਨਸ਼ਿਆਂ ਦੇ ਖਾਤਮੇ ਲਈ ਝੂਠੀ ਸਹੁੰ ਖਾਧੀ ਗਈ ਸੀ ਅਤੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਗਿਆ ਹੈ। ਇਸ ਦੇ ਉਲਟ ਅੱਜ ਵੀ ਪੰਜਾਬ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਵਿਧਾਇਕ ਬੈਂਸ ਨੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਵਿਧਾਇਕ ਬੈਂਸ ਨੇ ਦੱਸਿਆ ਕਿ ਉਨ੍ਹਾਂ ਆਪਣੇ ਇੱਕ ਦੋਸਤ ਨੂੰ ਆਪਣੇ ਫੇਸਬੁੱਕ ਪੇਜ ਤੇ ਲਾਈਵ ਕਰਕੇ ਚਿੱਟਾ ਲੈਣ ਲਈ ਭੇਜਿਆ। ਉਨ੍ਹਾਂ ਦਾ ਦੋਸਤ ਲੁਧਿਆਣਾ ਦੇ ਚੀਮਾ ਚੌਂਕ ਅਤੇ ਟਰਾਂਸਪੋਰਟ ਨਗਰ ਨੇੜਲੇ ਇਲਾਕੇ ਵਿੱਚ ਗਿਆ ਅਤੇ ਉਸ ਨੇ ਵੇਖਿਆ ਕਿ ਜਿਸ ਤਰ੍ਹਾਂ ਸਬਜੀ ਵਾਲੇ ਆਲੂ ਵੇਚਦੇ ਹੁੰਦੇ ਹਨ, ਉਸੇ ਤਰ੍ਹਾਂ ਸ਼ਰੇਆਮ ਚਿੱਟਾ ਵਿਕ ਰਿਹਾ ਸੀ।
Check Also
ਐਸਜੀਪੀਸੀ ਨੇ ਭਾਰਤੀ ਫੌਜ ਦਾ ਬਿਆਨ ਕੀਤਾ ਖਾਰਜ
ਕਿਹਾ : ਗੁਰੂ ਘਰ ’ਤੇ ਹਮਲੇ ਬਾਰੇ ਕੋਈ ਵੀ ਫੌਜ ਸੋਚ ਹੀ ਨਹੀਂ ਸਕਦੀ ਅੰਮਿ੍ਰਤਸਰ/ਬਿਊਰੋ …