-5 C
Toronto
Tuesday, February 10, 2026
spot_img
Homeਪੰਜਾਬਪੰਜਾਬ ਪੁਲਿਸ ਨੇ ਹੈਕਰ ਗਿਰੋਹ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਨੇ ਹੈਕਰ ਗਿਰੋਹ ਦਾ ਕੀਤਾ ਪਰਦਾਫਾਸ਼

ਮੁੱਖ ਮੰਤਰੀ ਦੇ ਚੀਫ ਮੁੱਖ ਸਕੱਤਰ ਦਾ ਫੇਸਬੁੱਕ ਹੋਇਆ ਸੀ ਹੈਕ
ਚੰਡੀਗੜ੍ਹ, ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਸੈਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰਨ ਵਾਲੇ ਛੇ ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਆਰੋਪੀਆਂ ਦੀ ਪਹਿਚਾਣ ਰਾਜਸਥਾਨ ਦੇ ਨਰਿੰਦਰ ਸਿੰਘ, ਗੁਲਾਬ ਸਿੰਘ, ਭਾਗ ਸਿੰਘ, ਰਮਨ ਸਿੰਘ ਅਤੇ ਮੱਧ ਪ੍ਰਦੇਸ਼ ਦੇ ਦਿਨੇਸ਼ ਅਤੇ ਰਾਹੁਲ ਵਜੋਂ ਹੋਈ ਹੈ। ਇਸ ਮਾਮਲੇ ਵਿਚ ਇਕ ਆਰੋਪੀ ਅਜੇ ਵੀ ਫਰਾਰ ਹੈ। ਇਸ ਸਬੰਧੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਮ ਏਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਸਾਰੇ ਆਰੋਪੀ ਪੰਜਾਬ, ਹਰਿਆਣਾ ਅਤੇ ਯੂਪੀ ਵਿਚ ਗਿਰੋਹ ਚਲਾਉਂਦੇ ਸਨ। ਆਰੋਪੀਆਂ ਵਲੋਂ ਫੇਸਬੁੱਕ ‘ਤੇ ਫਰਜ਼ੀ ਅਕਾਊਂਟ ਬਣਾਇਆ ਗਿਆ ਸੀ, ਜਿਸਦਾ ਨਾਮ ਸੁਰੇਸ਼ ਨਾਂਗੀਆ ਚੀਫ ਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਰੱਖਿਆ ਗਿਆ ਸੀ। ਉਹ ਇਸ ਫਰਜ਼ੀ ਅਕਾਊਂਟ ਜ਼ਰੀਏ ਖੁਦ ਨੂੰ ਮੁੱਖ ਮੰਤਰੀ ਦਾ ਚੀਫ ਮੁੱਖ ਸਕੱਤਰ ਦੱਸ ਕੇ ਲੋਕਾਂ ਕੋਲੋਂ ਪੈਸੇ ਮੰਗਣ ਦੀ ਧਾਂਦਲੀ ਕਰ ਰਹੇ ਸਨ।

RELATED ARTICLES
POPULAR POSTS