ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਕਰਵਾਏ ਗਏ ਸਲਾਨਾ ਸਮਾਗ਼ਮ ਵਿਚ ਜਿੱਥੇ ਕਮਿਊਨਿਟੀ ਦੇ ਪ੍ਰਮੁੱਖ ਆਗੂਆਂ ਨੇ ਆਪਣੇ ਵਿਖਿਆਨਾਂ ਰਾਹੀਂ ਆਪੋ-ਆਪਣੇ ਖ਼ਿੱਤੇ ਬਾਰੇ ਜਾਣਕਾਰੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਨਾਲ ਸਾਂਝੀ ਕੀਤੀ, ਉੱਥੇ ਇਸ ਸਮਾਗ਼ਮ ਦੇ ਵਿਸ਼ਾਲ ਹਾਲ ਦੇ ਬਾਹਰ ਸਜਾਏ ਗਏ ਵੱਖ-ਵੱਖ ਸਟਾਲਾਂ ਰਾਹੀਂ ਵੀ ਵੱਡਮੁੱਲੀ ਜਾਣਕਾਰੀ ਲੋਕਾਂ ਤੀਕ ਪਹੁੰਚਾਈ ਗਈ।
ਇਸ ਸਮਾਗ਼ਮ ਦੌਰਾਨ ਡੈਂਟਿਸਟ ਬਲਬੀਰ ਸੋਹੀ ਵੱਲੋਂ ਲਗਾਏ ਗਏ ਸਟਾਲ ਵਿਚ ਲੋਕਾਂ ਨੂੰ ਦੰਦਾਂ ਦੀ ਸਫ਼ਾਈ ਅਤੇ ਸੰਭਾਲ ਬਾਰੇ ਅਹਿਮ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਬਰੱਸ਼ ਕਰਨ ਬਾਰੇ ਦੱਸਿਆ ਅਤੇ ਤਿੰਨ-ਚਾਰ ਮਹੀਨੇ ਬਾਅਦ ਟੁੱਥ ਬਰੱਸ਼ ਬਦਲਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਨਿੱਜੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕੀਤੀ ਅਤੇ ਸਮਾਗ਼ਮ ਵਿਚ ਆਉਣ ਵਾਲੇ ਲੋਕਾਂ ਨੂੰ ਟੁੱਥ ਬਰੱਸ਼ ਤੋਹਫ਼ੇ ਵਜੋਂ ਵੰਡੇ। ਉਨ੍ਹਾਂ ਸਮਾਗ਼ਮ ਵਾਲੇ ਹਾਲ ਵਿਚ ਵੀ ਇਸ ਅਹਿਮ ਵਿਸ਼ੇ ਬਾਰੇ ਹਾਜ਼ਰੀਨ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਵਲੋਂ ਨਛੱਤਰ ਬਦੇਸ਼ਾ ਤੇ ਹਰੀ ਸਿੰਘ ਮਹੇਸ਼ ਵੱਲੋਂ ਅਗਾਂਹ-ਵਧੂ ਸਾਹਿਤ ਬਾਰੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ‘ਸਰੋਕਾਰਾਂ ਦੀ ਆਵਾਜ਼’ ਦੇ ਹਰਬੰਸ ਸਿੰਘ, ‘ਲੋਟਸ ਫਿਊਨਰਲ ਹੋਮ’, ਪੀ.ਸੀ.ਐੱਚ.ਐੱਸ. ਅਤੇ ਬਰੈਂਪਟਨ ਐਕਸ਼ਨ ਕਮੇਟੀ ਦੀ ਨਵੀ ਔਜਲਾ ਵਲੋਂ ਵੀ ਵੱਖ-ਵੱਖ ਤਰ੍ਹਾਂ ਜਾਣਕਾਰੀ ਦੇਣ ਵਾਲੇ ਸਟਾਲ ਲਾਏ ਗਏ। ਸੈਂਕੜੇ ਲੋਕਾਂ ਨੇ ਇਨ੍ਹਾਂ ਤੋਂ ਵੱਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ।
Home / ਕੈਨੇਡਾ / ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਸਮਾਗ਼ਮ ‘ਚ ਬਲਬੀਰ ਸੋਹੀ ਨੇ ਡੈਂਟਲ ਤੇ ਪਰਸਨਲ ਹਾਈਜੀਨ ਬਾਰੇ ਸਟਾਲ ਲਗਾ ਕੇ ਜਾਣਕਾਰੀ ਦਿੱਤੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …