Breaking News
Home / ਪੰਜਾਬ / ਖਹਿਰਾ ਧੜੇ ਦੇ ਨਰਿੰਦਰ ਚਾਹਲ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਖਹਿਰਾ ਧੜੇ ਦੇ ਨਰਿੰਦਰ ਚਾਹਲ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਮੋਗਾ : ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਧੜੇ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਪੀ.ਏ.ਸੀ. ਦੇ ਮੈਂਬਰ ਨਰਿੰਦਰ ਚਾਹਲ ਨੇ ਅੱਜ ਆਪਣੀ ਫੇਸਬੁੱਕ ‘ਤੇ ਪੋਸਟ ਪਾ ਕੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ । ਖਹਿਰਾ ਸਮੇਤ ਅੱਠ ਵਿਧਾਇਕਾਂ ਨੇ ਅੱਠ ਮੈਂਬਰੀ ਐਡਹਾਕ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ ਕੀਤਾ ਸੀ, ਜਿਸ ਵਿਚ ਮੋਗਾ ਦੇ ਐਡਵੋਕੇਟ ਨਰਿੰਦਰ ਸਿੰਘ ਚਾਹਲ ਨੂੰ ਮੈਂਬਰ ਬਣਾਇਆ ਗਿਆ ਸੀ। ਨਰਿੰਦਰ ਚਾਹਲ ਨੇ ਅੱਜ ਆਪਣੀ ਫੇਸਬੁੱਕ ‘ਤੇ ਪਾਈ ਪੋਸਟ ਵਿਚ ਲਿਖਿਆ ਹੈ ਕਿ “ਪਤਾ ਨਈਂ ਰੱਬ ਕਿਹੜੀਆਂ ਰੰਗਾਂ ਵਿਚ ਰਾਜੀ। ਮੈਂ ਸਿਆਸਤ ਤੋਂ ਅੱਕ ਚੁੱਕਾ ਹਾਂ ਅਤੇ ਮੇਰੀ ਸਿਹਤ ਵੀ ਹੁਣ ਸਾਥ ਨਹੀਂ ਦੇ ਰਹੀ। ਇਸ ਕਰਕੇ ਮੈਂ ਸਿਆਸਤ ਤੋਂ ਕਿਨਾਰਾ ਕਰ ਰਿਹਾ ਹਾਂ, ਸਭ ਤੋਂ ਮੁਆਫ਼ੀ ਚਾਹੁੰਦਾ ਹਾਂ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਸਿਟਿੰਗ ਪਲਾਨ
ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੀਆਂ ਸੀਟਾਂ ਪਿਛਲੇ ਬੈਂਚਾਂ ‘ਤੇ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਖਹਿਰਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ ‘ਚ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਚੀਮਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਸਿਟਿੰਗ ਪਲਾਨ ਭੇਜਿਆ । ਜਿਸ ਵਿਚ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਿਛਲੇ ਬੈਂਚਾਂ ‘ਤੇ ਬਿਠਾਇਆ ਗਿਆ ਹੈ। ਚੀਮਾ ਨੇ ਖਹਿਰਾ ਨੂੰ ਪੱਗਾਂ ਦੇ ਰੰਗ ਨੂੰ ਲੈ ਕੇ ਵੀ ਨਸੀਹਤ ਦਿੱਤੀ ਕਿ ਖਹਿਰਾ ਨੂੰ ਪੱਗ ਦੇ ਰੰਗ ਦੀ ਤੌਹੀਨ ਨਹੀਂ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਸ਼ਹੀਦਾਂ ਦੀ ਪੱਗ ਦਾ ਰੰਗ ਚੁਣਿਆ ਹੈ।ઠਉਧਰ ਦੂਜੇ ਪਾਸੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹੋ ਜਿਹੀਆਂ ਗੱਲਾਂ ਛੋਟੀ ਸੋਚ ਦਾ ਨਤੀਜਾ ਹਨ। ਖਹਿਰਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਵਿਧਾਨ ਸਭਾ ਸੈਸ਼ਨ ਵਿਚ ਬੋਲਣ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਬੋਲਣਗੇ।ઠਪੱਗਾਂ ਦੇ ਰੰਗ ਸਬੰਧੀ ਖਹਿਰਾ ਨੇ ਕਿਹਾ ਕਿ ਹਰਾ ਰੰਗ ਕਿਸਾਨੀ ਦਾ ਪ੍ਰਤੀਕ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …