Breaking News
Home / ਪੰਜਾਬ / ਰਾਜਪੁਰਾ ਨੂੰ ਕਰੋਨਾ ਵਾਇਰਸ ਨੇ ਕੀਤਾ ਜਾਮ

ਰਾਜਪੁਰਾ ਨੂੰ ਕਰੋਨਾ ਵਾਇਰਸ ਨੇ ਕੀਤਾ ਜਾਮ

ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ 300 ਨੂੰ ਅੱਪੜੀ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਅਧੀਨ ਆਉਂਦਾ ਰਾਜਪੁਰਾ ਸ਼ਹਿਰ ਕਰੋਨਾ ਵਾਇਰਸ ਦਾ ਗੜ੍ਹ ਬਣਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪੂਰੇ ਰਾਜਪੁਰਾ ਸ਼ਹਿਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਆਪਣੇ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ। ਰਾਜਪੁਰਾ ਵਿਖੇ ਅੱਜ 6 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਕੱਲੇ ਰਾਜਪੁਰਾ ਅੰਦਰ ਵਿਚ ਹੀ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 36 ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੀ ਮੰਡੀ ਅਫ਼ਸਰ ਧੀ ਵੀ ਕਰੋਨਾ ਪਾਜਿਟਿਵ ਪਾਈ ਗਈ ਹੈ। ਇਨ੍ਹਾਂ ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਪੰਜਾਬ ਅੰਦਰ ਕਰੋਨਾ ਪੀੜਤਾਂ ਦੀ ਗਿਣਤੀ ਹੁਣ 298 ਤੱਕ ਪਹੁੰਚ ਗਈ ਹੈ ਜਦਕਿ 17 ਵਿਅਕਤੀ ਕਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਚੇਤੇ ਰਹੇ ਕਿ ਲੰਘੇ ਦਿਨੀਂ ਰਾਜਪੁਰਾ ‘ਚ ਹੁੱਕਾ ਪਾਰਟੀ ਕਰਨ ਵਾਲੇ 18 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਸਨ ਅਤੇ ਇਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਅੱਜ 6 ਹੋਰ ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ ਜਦਕਿ ਪੂਰੇ ਰਾਜਪੁਰਾ ਸ਼ਹਿਰ ਸਕੀਰੀਨਿੰਗ ਕੀਤੀ ਜਾ ਰਹੀ। ਕਰੋਨਾ ਪੀੜਤ ਮਰੀਜਾਂ ਦੇ ਮੁਕਾਬਲੇ ‘ਚ ਮੋਹਾਲੀ ਜ਼ਿਲ੍ਹੇ ਦੀ ਬਰਾਬਰੀ ਜਲੰਧਰ ਜ਼ਿਲ੍ਹੇ ਨੇ ਕਰ ਲਈ ਹੈ ਹੁਣ ਦੋਵੇਂ ਜ਼ਿਲ੍ਹਿਆਂ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 63-63 ਹੋ ਗਈ ਹੈ ਅਤੇ ਇਸ ਤੋਂ ਬਾਅਦ ਪਟਿਆਲਾ ਜ਼ਿਲ੍ਹਾ 55 ਕਰੋਨਾ ਪੀੜਤ ਮਰੀਜ਼ਾਂ ਨਾਲ ਦੂਜੇ ਨੰਬਰ ‘ਤੇ ਹੈ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …