ਡਾ. ਅੰਬੇਡਕਰ ਦੇ ਪਿਤਾ ਦਾ ਨਾਮ ਸੀ ਰਾਮ ਜੀ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਸਾਰੇ ਰਿਕਾਰਡਾਂ ਵਿਚ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ਦੇ ਨਾਲ ‘ਰਾਮ ਜੀ’ ਜੋੜਿਆ ਜਾਵੇਗਾ। ਯੋਗੀ ਸਰਕਾਰ ਨੇ ਅੱਜ ਰਾਜਪਾਲ ਰਾਮ ਨਾਇਕ ਦੀ ਸਲਾਹ ਤੋਂ ਬਾਅਦ ਡਾ. ਭੀਮ ਰਾਓ ਅੰਬੇਡਕਰ ਦਾ ਨਾਮ ਬਦਲ ਕੇ ਡਾ. ਭੀਮ ਰਾਓ ਰਾਮ ਜੀ ਅੰਬੇਡਕਰ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਹੈ ਕਿ ਯੋਗੀ ਸਰਕਾਰ ਕੰਮ ਦਾ ਦਿਖਾਵਾ ਕਰ ਰਹੀ ਹੈ। ਕਦੀ ਰਾਮ ਦੇ ਨਾਮ ‘ਤੇ, ਕਦੀ ਹਨੂਮਾਨ ਦੇ ਨਾਮ ‘ਤੇ ਅਤੇ ਕਦੀ ਗਾਂ ਦੇ ਨਾਮ ‘ਤੇ ਲੋਕਾਂ ਦਾ ਧਿਆਨ ਭਟਕਾ ਰਹੀ ਹੈ। ਹੁਣ ਉਸ ਨੇ ਅੰਬੇਡਕਰ ਦਾ ਸਹਾਰਾ ਲਿਆ ਹੈ।
ਚੇਤੇ ਰਹੇ ਕਿ ਉਤਰ ਪ੍ਰਦੇਸ਼ ਦੇ ਗਵਰਨਰ ਰਾਮ ਨਾਇਕ ਲੰਮੇ ਸਮੇਂ ਤੋਂ ਇਸ ਨੂੰ ਲੈ ਕੇ ਮੁਹਿੰਮ ਚਲਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅੰਬੇਡਕਰ ਮਹਾਰਾਸ਼ਟਰ ਨਾਲ ਜੁੜੇ ਸਨ। ਪਰ ਕਦੀ ਵੀ ਉਨ੍ਹਾਂ ਦੇ ਨਾਮ ਨਾਲ ਰਾਮ ਜੀ ਨਹੀਂ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਡਾ. ਅੰਬੇਡਕਰ ਦਾ ਅਧੂਰਾ ਨਾਂ ਲੈਂਦੇ ਆਏ ਹਾਂ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …