50 ਫੀਸਦੀ ਔਰਤ ਉਮੀਦਵਾਰ ਵੀ ਲੜਨਗੀਆਂ ਚੋਣਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅੰਦਰ ਤਿੰਨ ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ 32 ਮਿਊਂਸਪਲ ਕਮੇਟੀਆਂ ਵਿੱਚ 17 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਚੰਡੀਗੜ੍ਹ ਵਿੱਚ ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਮੀਡੀਆ ਸਾਹਮਣੇ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਸੰਬਰ ਦੇ ਤੀਜੇ ਐਤਵਾਰ 17 ਤਾਰੀਖ਼ ਨੂੰ ਪੰਜਾਬ ਦੇ ਤਿੰਨ ਨਗਰ ਨਿਗਮ ਅਤੇ 32 ਮਿਊਂਸਪਲ ਕਮੇਟੀਆਂ ਵਿੱਚ ਵੋਟਾਂ ਪੈਣਗੀਆਂ। ਵੋਟਾਂ ਦਾ ਕੰਮ ਨਿੱਬੜਨ ਉਪਰੰਤ ਉਸੇ ਦਿਨ ਸ਼ਾਮ ਨੂੰ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਜੇ.ਐੱਸ. ਸੰਧੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿੱਥੇ ਪੰਜਾਹ ਫ਼ੀਸਦੀ ਔਰਤ ਉਮੀਦਵਾਰ ਚੋਣ ਲੜਨਗੀਆਂ, ਉੱਥੇ ਹੀ ਵੋਟਰਾਂ ਨੂੰ ਇਸ ਵਾਰ ਨੋਟਾ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਵੀ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਮੌਕਾ ਮਿਲੇਗਾ।