Breaking News
Home / ਪੰਜਾਬ / ਕਵੀ ਦੀਪਕ ਸ਼ਰਮਾ ਹੋਏ ਵਿਦਿਆਰਥੀਆਂ ਦੇ ਰੂਬਰੂ

ਕਵੀ ਦੀਪਕ ਸ਼ਰਮਾ ਹੋਏ ਵਿਦਿਆਰਥੀਆਂ ਦੇ ਰੂਬਰੂ

pic2 copy copyਵਿਦਿਆਰਥੀਆਂ ਨਾਲ ਕੀਤੀਆਂ ‘ਖੁੱਲ੍ਹੀਆਂ ਗੱਲ੍ਹਾਂ’
ਜਲੰਧਰ/ਬਿਊਰੋ ਨਿਊਜ਼  :
ਆਪਣੇ ਨਵੇਂ ਕਾਵਿ ਸ੍ਰੰਗਹਿ ‘ਤੂਫਾਨ’ ਦੇ ਨਾਲ ਚਰਚਾ ‘ਚ ਚੱਲ ਰਹੇ ਉਘੇ ਲੇਖਕ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਪ੍ਰੋਗਰਾਮ ‘ਖੁੱਲ੍ਹੀਆਂ ਗੱਲ੍ਹਾਂ’ ਦੇ ਸਿਰਲੇਖ ਹੇਠ ਜਲੰਧਰ ਦੇ ਸੇਂਟ ਸੋਲਜ਼ਰ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ ਅਤੇ ਉਨ੍ਹਾਂ ਦੇ ਨਾਲ ਅੱਜਕੱਲ ਦੇ ਚਲੰਤ ਹਾਲਾਤਾਂ ਅਤੇ ਸਮਸਿਆਵਾਂ ਦੇ ਬਾਰੇ ‘ਚ ਖੁੱਲ੍ਹੀ ਵਿਚਾਰ ਚਰਚਾ ਕੀਤੀ। ਪੋਲੀਟੈਕਨਿਕ ਪੁੱਜਣ ‘ਤੇ ਐਮਡੀ ਸ੍ਰੀ ਮਨਹਰ ਅਰੋੜਾ ਅਤੇ ਡਾਇਰੈਕਟਰ ਡਾ. ਐਸਪੀਐਸ ਮਟਿਆਣਾ ਨੇ ਦੀਪਕ ਸ਼ਰਮਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕਰ ਉਨ੍ਹਾਂ ਦਾ ਸਵਾਗਤ ਕੀਤਾ। ਸੰਸਥਾ ਦੇ ਵਿਦਿਆਰਥੀਆਂ ਨੇ ਇਸ ਖੁੱਲ੍ਹੀ ਵਿਚਾਰ ਚਰਚਾ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਵਿਚਾਰ ਸਾਂਝੇ ਕੀਤੇ।
ਦੀਪਕ ਸ਼ਰਮਾ ਨੇ ਕਿਹਾ ਕਿ ਜੇ ਅੱਜ ਦਾ ਨੌਜਵਾਨ ਜਾਗਰੂਕ ਹੈ ਤਾਂ ਉਹ ਆਪਣੇ ਸਮਾਜ ਅਤੇ ਦੇਸ਼ ਦੀ ਨੁਹਾਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਸੋ ਅੱਜ ਸਾਡੀ ਨੌਜਵਾਨ ਪੀੜ੍ਹੀ ਦੇ ਮੋਢਿਆਂ ਉੱਪਰ ਵੱਡੀ ਜ਼ਿੰਮੇਵਾਰੀ ਆ ਪਈ ਹੈ। ਸੋ ਅੱਜ ਉਨ੍ਹਾਂ ਨੂੰ ਅਪਣਾ ਸਮਾਂ ਵਿਹਲੇ ਕੰਮਾਂ ਵਿੱਚ ਬਰਬਾਦ ਨਾ ਕਰ ਕੇ ਉਸਾਰੂ ਕੰਮਾਂ ਲਈ ਅਰਪਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਭ ਤੋਂ ਜ਼ਰੂਰੀ ਗੱਲ੍ਹ ਇਹ ਹੈ ਕਿ ਸਾਨੂੰ ਸਾਡੇ ਸਮਾਜ ‘ਤ ਪੈਰ ਪਸਾਰ ਚੁੱਕੀਆਂ ਨਸ਼ਾਖੋਰ੍ਹੀ, ਭਰੁਣ ਹੱਤਿਆ, ਲੜਕੀਆਂ ਨਾਲ ਛੇੜਛਾੜ, ਦਾਜ ਦਹੇਜ, ਵਹਿਮਾਂ ਭਰਮਾ ਅਤੇ ਭ੍ਰਿਸ਼ਟਾਚਾਰ ਜਿਹੀਆਂ ਸਮਸਿਆਵਾਂ ਨੂੰ ਖਤਮ ਕਰਨ ਲਈ ਨਿਰਣਾਇਕ ਜੰਗ ਕਰਨ ਲਈ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ। ਪੰਜਾਬ ਜੋ ਕਦੇ ਭਾਰਤ ਦਾ ਮਾਣ ਹੁੰਦਾ ਸੀ ਅਤੇ ਬਾਹਰੀ ਹਮਲਾਵਰਾਂ ਤੋਂ ਦੇਸ਼ ਦੀ ਰੱਖਿਆ ਕਰਦਾ ਹੁੰਦਾ ਸੀ। ਇਸ ਦੀ ਜਵਾਨੀ ਅੱਜ ਨਸ਼ਿਆਂ ਦੀ ਚਪੇਟ ‘ਚ ਫੱਸ ਕੇ ਕਮਜ਼ੋਰ ਅਤੇ ਬਰਬਾਦ ਹੋ ਚੁੱਕੀ ਹੈ। ਇਸ ਦੇ ਲਈ ਸਾਡੇ ਰਾਜ ਨੇਤਾ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਸਿਰਫ ਆਪਣੀਆਂ ਵੋਟਾਂ ਨਾਲ ਹੀ ਮਤਲਬ ਹੈ। ਅੱਜ ਦੁੱਧ ਸਾਡੇ ਘਰ ਤੱਕ ਪੰਹੁਚ ਜਾਂਦਾ ਹੈ ਪਰ ਸ਼ਰਾਬ ਆਦਿ ਲੈਣ ਲਈ ਚੱਲ ਕੇ ਜਾਣਾ ਪੈਂਦਾ ਹੈ ਪਰ ਫੇਰ ਵੀ ਦੁੱਧ ਨਾਲੋਂ ਸ਼ਰਾਬ ਦੀ ਗ੍ਰਾਹਕੀ ਵੱਧ ਹੈ। ਨੋਜਵਾਨ ਨੂੰ ਨਾ ਸਿਰਫ ਇਨ੍ਹਾਂ ਅਲਾਮਤਾਂ ਤੋਂ ਦੂਰ ਰਹਿਣ ਦੀ ਲੌੜ ਹੈ ਬਲਕਿ ਇਨ੍ਹਾਂ ਬੁਰਾਈਆਂ ਦੇ ਜਾਲ੍ਹ ‘ਚ ਫੱਸ ਚੁੱਕੇ ਲੋਕਾਂ ਅਤੇ ਆਪਣੇ ਸਾਥੀਆਂ ਨੂੰ ਵੀ ਬਾਹਰ ਨਿਕਲਣ ‘ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਵਿਰਸੇ ਅਤੇ ਮਾਂ ਬੋਲੀ ਤੋਂ ਦੂਰ ਚੱਲੀਆਂ ਜਾਦੀਆਂ ਹਨ ਉਹ ਬਰਬਾਦ ਹੋ ਜਾਂਦੀਆਂ ਹਨ। ਉਨ੍ਹਾਂ ਅੱਜ ਦੇ ਯੂਗੱ ਵਿੱਚ ਖਤਮ ਹੁੰਦੇ ਜਾ ਰਹੇ ਰਿਸ਼ਤਿਆਂ ਪ੍ਰਤੀ ਵੀ ਝੋਰਾ ਪ੍ਰਗਟ ਕੀਤਾ। ਦੀਪਕ ਸ਼ਰਮਾ ਨੇ ਇਸ ਮੌਕੇ ਆਪਣੀਆਂ ਕੁੱਝ ਚਰਚਿੱਤ ਨਜ਼ਮਾਂ ਵੀ ਸੁਣਾ ਕੇ ਭਰਵੀ ਦਾਦ ਹਾਸਿਲ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ ਅਤੇ ਕਿਹਾ ਕਿ ਅਜਿਹੀ ਵੱਕਾਰੀ ਸੰਸਥਾਂ ‘ਚ ਆ ਕੇ ਅਤੇ ਵਿਦਿਆਰਥੀਆਂ ਨੂੰ ਮਿਲ ਕੇ ਖੁੱਲ੍ਹੀਆਂ ਗੱਲ੍ਹਾਂ ਕਰਨਾ ਉਨ੍ਹਾਂ ਨੂੰ ਬੇਹੱਦ ਚੰਗਾ ਲੱਗਾ ਹੈ। ਉਨ੍ਹਾਂ ਸੰਸਥਾ ਦੀ ਲਾਇਬਰੇਰੀ ਲਈ ਆਪਣੀਅੰ ਪੁਸਤਕਾਂ ਦਾ ਸੈਟ ਵੀ ਭੇਟ ਕੀਤਾ। ਸੰਸਥਾ ਦੇ ਐਮਡੀ ਸ੍ਰੀ ਮਨਹਰ ਅਰੋੜਾ ਅਤੇ ਡਾਇਰੈਕਟਰ ਡਾ. ਐਸਪੀਐਸ ਮਟਿਆਣਾ ਨੇ ਦੀਪਕ ਸ਼ਰਮਾ ਨੂੰ ਸੰਸਥਾ ਵਲੋਂ ਯਾਦ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ।

Check Also

ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …