21.7 C
Toronto
Wednesday, September 17, 2025
spot_img
Homeਪੰਜਾਬਚੀਨ ਦੀ ਸਰਹੱਦ 'ਤੇ ਪੰਜਾਬ ਦੇ ਚਾਰ ਸਪੂਤ ਹੋਏ ਸ਼ਹੀਦ

ਚੀਨ ਦੀ ਸਰਹੱਦ ‘ਤੇ ਪੰਜਾਬ ਦੇ ਚਾਰ ਸਪੂਤ ਹੋਏ ਸ਼ਹੀਦ

Image Courtesy : ਏਬੀਪੀ ਸਾਂਝਾ

ਪੂਰੇ ਪੰਜਾਬ ‘ਚ ਗੁੱਸੇ ਦੀ ਲਹਿਰ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਵਿਚ ਭਾਰਤੀ ਫ਼ੌਜ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਹਨ। ਇਨ੍ਹਾਂ ਸ਼ਹੀਦ ਹੋਣ ਵਾਲੇ ਜਵਾਨਾਂ ਵਿਚ 4 ਜਵਾਨ ਪੰਜਾਬ ਦੇ ਹਨ। ਇਨ੍ਹਾਂ ਚਾਰਾਂ ਜਵਾਨਾਂ ਦੀ ਸ਼ਹੀਦੀ ਦੀ ਖਬਰ ਤੋਂ ਬਾਅਦ ਪੂਰੇ ਪੰਜਾਬ ਵਿਚ ਚੀਨ ਖਿਲਾਫ ਗੁੱਸਾ ਭੜਕ ਪਿਆ ਅਤੇ ਕਰਾਰਾ ਜਵਾਬ ਦੇਣ ਦੀ ਮੰਗ ਉਠਣ ਲੱਗੀ ਹੈ। ਇਨ੍ਰਾਂ ਸ਼ਹੀਦ ਜਵਾਨਾਂ ਵਿਚ ਪਟਿਆਲਾ ਦੇ ਪਿੰਡ ਸੀਲ ਦਾ ਮਨਦੀਪ ਸਿੰਘ, ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ, ਸੰਗਰੂਰ ਦੇ ਪਿੰਡ ਤੋਲਾਵਾਲ ਦਾ ਗੁਰਭਿੰਦਰ ਸਿੰਘ ਅਤੇ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਗੁਰਤੇਜ ਸਿੰਘ ਸ਼ਾਮਲ ਹੈ।

RELATED ARTICLES
POPULAR POSTS