Breaking News
Home / ਕੈਨੇਡਾ / Front / ਪੰਜਾਬ ’ਚ ਚਲਾਈਆਂ ਜਾਣਗੀਆਂ ਦੋ ਸਪੈਸ਼ਲ ਰੇਲ ਗੱਡੀਆਂ

ਪੰਜਾਬ ’ਚ ਚਲਾਈਆਂ ਜਾਣਗੀਆਂ ਦੋ ਸਪੈਸ਼ਲ ਰੇਲ ਗੱਡੀਆਂ

ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਦੀ ਮੰਗ ’ਤੇ ਲਿਆ ਗਿਆ ਫੈਸਲਾ


ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਬਿਆਸ ’ਚ ਸਥਿਤ ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਦੀ ਸਹੂਲਤ ਨੂੰ ਧਿਆਨ ਵਚ ਰੱਖਦੇ ਹੋਏ ਰੇਲਵੇ ਵਿਭਾਗ 9, 12, 23 ਅਤੇ 26 ਮਈ ਨੂੰ ਦੋ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਸੰਗਤ ਦੀ ਵਧਦੀ ਹੋਈ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਫਿਰੋਜ਼ਪੁਰ ਰੇਲ ਮੰਡਲ ਵੱਲੋਂ ਜਾਰੀ ਕੀਤੇ ਬਿਆਨ ’ਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਪੈਸ਼ਲ ਰੇਲ ਗੱਡੀਆਂ ਅਜਮੇਰ-ਬਿਆਸ ਦੇ ਦੋ ਟਿ੍ਰਪ ਜਦਕਿ ਜੋਧਪੁਰ-ਬਿਆਸ ਦਾ ਇਕ ਟਿ੍ਰਪ ’ਚ ਚੱਲੇਗੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਜਮੇਰ-ਬਿਆਸ 9 ਮਈ ਅਤੇ 23 ਮਈ ਨੂੰ ਚੱਲੇਗੀ। ਇਹ ਰੇਲ ਗੱਡੀ ਅਜਮੇਰ ਤੋਂ ਸ਼ਾਮ ਲਗਭਗ ਸਵਾ ਪੰਜ ਵਜੇ ਚੱਲੇਗੀ ਅਤੇ 10 ਮਈ ਨੂੰ ਦੁਪਹਿਰ 12 ਵਜੇ ਬਿਆਸ ਰੇਲਵੇ ਸਟੇਸ਼ਨ ’ਤੇ ਪਹੁੰਚੇਗੀ। 12 ਅਤੇ 26 ਮਈ ਨੂੰ ਬਿਆਸ ਤੋਂ ਦੁਪਹਿਰ ਸਵਾ 2 ਵਜੇ ਰਵਾਨਾ ਅਗਲੇ ਦਿਨ ਪੌਣੇ ਦਸ ਵਜੇ ਅਜਮੇਰ ਪਹੁੰਚ ਜਾਵੇਗੀ।

Check Also

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਦੇਸ਼ ਤੋਂ ਭਾਰਤ ਪਰਤੇ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ …