ਪੰਜਾਬ ‘ਚ ਕਰੋਨਾ ਪੀੜਤ ਦੀ ਗਿਣਤੀ ਹੋਈ 38 ਚੰਡੀਗੜ੍ਹ/ਬਿਊਰੋ ਨਿਊਜ਼ਜਲੰਧਰ ‘ਚ ਲਗਾਤਾਰ ਦੂਜੇ ਦਿਨ ਇੱਕ, ਮੋਹਾਲੀ ‘ਚ ਇੱਕ ਅਤੇ ਹੁਸ਼ਿਆਰਪੁਰ ‘ਚ ਤਿੰਨ ਹੋਰ ਕੋਰੋਨਾ-ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੰਜਾਬ ‘ਚ ਹੁਣ ਤੱਕ ਕਰੋਨਾ ਪੀੜਤਾਂ ਦੀ ਗਿਣਤੀ 38 ਤੱਕ ਪਹੁੰਚ ਗਈ ਹੈ । ਜਲੰਧਰ ‘ਚ 27 ਸਾਲਾਂ ਦਾ ਨੌਜਵਾਨ ਜ਼ਿਲ੍ਹੇ ਦੀ ਫ਼ਿਲੌਰ ਸਬ-ਡਿਵੀਜ਼ਨ ‘ਚ ਪੈਂਦੇ ਪਿੰਡ ਵਿਰਕ ਦੇ ਉਨ੍ਹਾਂ ਤਿੰਨ ਪਰਿਵਾਰਕ ਮੈਂਬਰਾਂ ਦੇ ਨੇੜਲੇ ਸੰਪਰਕ ‘ਚ ਸੀ, ਜਿਹੜੇ ਬੀਤੇ ਦਿਨੀਂ ਕੋਰੋਨਾ-ਪਾਜ਼ਿਟਿਵ ਪਾਏ ਗਏ ਸਨ। ਦੂਜੇ ਪਾਸੇ ਹਿਲੇਰੀ ਵਿਕਟਰ ਦੀ ਰਿਪੋਰਟ ਅਨੁਸਾਰ ਮੋਹਾਲੀ ‘ਚ ਵੀ ਅੱਜ ਇੱਕ ਹੋਰ ਪਾਜ਼ਿਟਿਵ ਮਰੀਜ਼ ਮਿਲਿਆ ਹੈ ਅਤੇ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ‘ਚ ਤਿੰਨ ਹੋਰ ਵਿਅਕਤੀ ਪਾਜ਼ਿਟਿਵ ਮਿਲੇ ਹਨ। ਇਹ ਸਾਰੇ ਉਸ 68 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਸਨ, ਜਿਹੜਾ ਕੋਰੋਨਾ-ਪਾਜ਼ਿਟਿਵ ਹੋਣ ਕਾਰਨ ਇਸ ਵੇਲੇ ਅੰਮ੍ਰਿਤਸਰ ‘ਚ ਜ਼ੇਰੇ ਇਲਾਜ ਹੈ। ਅੱਜ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਵਿੱਚ ਉਸ ਵਿਅਕਤੀ ਦੀ ਪਤਨੀ, ਨੂੰਹ ਤੇ ਇੱਕ ਹੋਰ ਜਾਣਕਾਰ ਸ਼ਾਮਲ ਹਨ।
Check Also
ਨੈਸ਼ਨਲ ਗਰੀਨ ਟਿ੍ਰਬਿਊਨਲ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ
ਜਲਦੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਨੇ ਪੰਜਾਬ ਵਿੱਚ …