ਚੰਡੀਗੜ੍ਹ/ਬਿਊਰੋ ਨਿਊਜ਼ :
ਕੋਰੋਨਾਵਾਇਰਸ ਦੇ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ‘ਚ ਕੰਮ ਕਰ ਰਹੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ, ਜੋ ਰਿਟਾਇਰਮੈਂਟ ਦੇ ਨੇੜੇ ਹਨ ਉਨ੍ਹਾਂ ਨੂੰ 30 ਸਤੰਬਰ 2020 ਤੱਕ ਐਕਸਟੈਂਸ਼ਨ ਦੇ ਦਿੱਤੀ ਗਈ ਹੈ। ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਭਾਵੇਂ ਉਕਤ ਡਾਕਟਰ ਜਾਂ ਪੈਰਾ-ਮੈਡੀਕਲ ਸਟਾਫ 58 ਸਾਲਾ ਰਿਟਾਇਰਮੈਂਟ ਉਪਰੰਤ ਪਹਿਲੇ ਸਾਲ ਦੇ ਵਾਧੇ ‘ਤੇ ਹੋਣ ਜਾਂ ਦੂਸਰੇ ਸਾਲ ਦੇ ਵਾਧੇ ‘ਤੇ ਹੋਣ ਜਾਂ ਉਸਦੀ ਰਿਟਾਇਰਮੈਂਟ ਮਿਤੀ 30-09-2020 ਹੋਵੇ ਤਾਂ ਵੀ ਉਹ ਮਿਤੀ 30 ਸਤੰਬਰ ਤੱਕ ਸਿਹਤ ਵਿਭਾਗ ਵੱਲੋਂ ਦਿੱਤੀ ਐਕਸਟੈਂਸ਼ਨ ‘ਚ ਸਰਕਾਰੀ ਸੇਵਾ ‘ਚ ਕੰਮ ਕਰਦੇ ਰਹਿਣਗੇ। ਇਸ ਤੋਂ ਇਲਾਵਾ ਇਹ ਡਾਕਟਰ-ਪੈਰਾ ਮੈਡੀਕਲ ਸਟਾਫ ਐਕਸਟੈਂਸ਼ਨ ਦੌਰਾਨ ਕਿਸੇ ਵੀ ਪ੍ਰਮੋਸ਼ਨ ਅਤੇ ਵਾਧੂ ਵਿੱਤੀ ਲਾਭ ਦੇ ਪਾਤਰ ਨਹੀਂ ਹੋਣਗੇ। ਇਸ ਸਬੰਧੀ ਕਿਸੇ ਅਧਿਕਾਰੀ/ਕਰਮਚਾਰੀ ਦਾ ਕੇਸ ਸਰਕਾਰ ਨੂੰ ਨਾ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਡਾਕਟਰ ਤੇ ਪੈਰਾ-ਮੈਡੀਕਲ ਸਟਾਫ ਇਸ ਸਮੇਂ ਦੌਰਾਨ ਰਿਟਾਇਰਮੈਂਟ ਲਈ ਅਪਲਾਈ ਨਹੀਂ ਕਰਨਗੇ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …