Breaking News
Home / ਪੰਜਾਬ / ਭਾਰਤ ‘ਚ 75 ਸਾਲ ਤੋਂ ਸਿੱਖਾਂ ਨਾਲ ਵਿਤਕਰਾ ਹੋ ਰਿਹੈ : ਸਿਮਰਨਜੀਤ ਸਿੰਘ ਮਾਨ

ਭਾਰਤ ‘ਚ 75 ਸਾਲ ਤੋਂ ਸਿੱਖਾਂ ਨਾਲ ਵਿਤਕਰਾ ਹੋ ਰਿਹੈ : ਸਿਮਰਨਜੀਤ ਸਿੰਘ ਮਾਨ

ਪਾਇਲ/ਬਿਊਰੋ ਨਿਊਜ਼ : ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਗੋਆ ਦੀ ਆਜ਼ਾਦੀ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਕਿਸਾਨ ਮੋਰਚੇ ਦੇ ਸ਼ਹੀਦ ਭੁਪਿੰਦਰ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਹਨ ਪਰ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਤੇ ਨਾ ਹੀ ਸਿੱਖਾਂ ਨਾਲ ਆਜ਼ਾਦੀ ਵੇਲੇ ਕੀਤੇ ਵਾਅਦੇ ਪੂਰੇ ਕੀਤੇ ਗਏ।
ਉਨ੍ਹਾਂ ਕਿਹਾ ਕਿ 75 ਸਾਲਾਂ ਤੋਂ ਸਰਕਾਰਾਂ ਸਿੱਖ ਕੌਮ ਨਾਲ ਹਰ ਖੇਤਰ ਵਿੱਚ ਜਬਰ, ਬੇਇਨਸਾਫ਼ੀ, ਵਿਤਕਰੇ ਅਤੇ ਧੱਕੇਸ਼ਾਹੀ ਕਰ ਰਹੀਆਂ ਹਨ। ਮਾਨ ਹੋਰਾਂ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਨ ਵਿੱਚ ਕੇਂਦਰ ਤੇ ਕੇਜਰੀਵਾਲ ਸਰਕਾਰ ਦੋਗਲੀ ਨੀਤੀ ਅਪਣਾ ਰਹੀਆਂ ਹਨ ਜਦਕਿ ਰਾਜੀਵ ਗਾਂਧੀ ਦੇ ਕਾਤਲ ਨੂੰ 31 ਸਾਲ ਬਾਅਦ ਸੁਪਰੀਮ ਕੋਰਟ ਵੱਲੋਂ ਰਿਹਾਅ ਕਰ ਦਿੱਤਾ ਗਿਆ ਸੀ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ 11 ਸਾਲਾਂ ਤੋਂ ਚੋਣਾਂ ਨਹੀਂ ਕਰਵਾਈਆਂ ਗਈਆਂ ਕਿਉਂਕਿ ਇਸ ‘ਤੇ ਮਸੰਦਾਂ ਤੇ ਮਹੰਤਾਂ ਦਾ ਕਬਜ਼ਾ ਹੈ ਪਰ ਸਿੱਖ ਕੌਮ ਸੁੱਤੀ ਪਈ ਹੈ। ਇਨ੍ਹਾਂ ਤੋਂ ਕਬਜ਼ਾ ਛੁਡਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮਿਤਸਰ ਵੱਲੋਂ 15 ਸਤੰਬਰ ਨੂੰ ਅੰਮ੍ਰਿਤਸਰ ਵਿਚ ਕਾਨਫਰੰਸ ਕੀਤੀ ਜਾਵੇਗੀ।
ਇਸ ਮੌਕੇ ਕੌਮੀ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਜ਼ਿਲ੍ਹਾ ਪ੍ਰਧਾਨ ਤੇ ਮੈਂਬਰ ਪੀਏਸੀ ਜਸਵੰਤ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।

ਆਜ਼ਾਦੀ ਦਿਹਾੜੇ ਮੌਕੇ ਵੀਰਤਾ ਪੁਰਸਕਾਰ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਐਫਐਚਆਰ ‘ਚ ਆਜ਼ਾਦੀ ਦਿਹਾੜੇ ਮੌਕੇ ਵੀਰਤਾ ਪੁਰਸਕਾਰ ਜੇਤੂਆਂ ਦੇ ਲਈ ਸਨਮਾਨ ਸਮਾਰੋਹ ਆਯੋਜਿਤ
ਮੋਹਾਲੀ : ਸਥਾਨਕ ਫਾਰੇਸਟ ਹਿਲ ਰਿਜੋਰਟ ਵਿਚ ਆਜ਼ਾਦੀ ਦਿਹਾੜੇ ਮੌਕੇ ਵੀਰਤਾ ਪੁਰਸਕਾਰ ਜੇਤੂਆਂ ਦੇ ਲਈ ਇਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸਦੀ ਅਗੁਵਾਈ ਡਬਲਉ.ਡਬਲਉ.ਆਈ.ਸੀ.ਐਸ ਦੇ ਸੀਐਮਡੀ ਲੈ. ਕਰਨਲ ਬੀ.ਐਸ. ਸੰਧੂ ਨੇ ਕੀਤੀ। ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਦੇ ਸਾਬਕਾ ਰਾਜਪਾਲ ਜਨਰਲ ਬੀ.ਕੇ.ਛਿੱਬਰ ਨੇ 200 ਤੋਂ ਵੱਧ ਰਿਟਾਇਰ ਅਤੇ ਸੇਵਾਰਤ ਰੱਖਿਆ ਕਾਮਿਆਂ ਦੀ ਮੌਜੂਦਗੀ ਵਿਚ ਰਾਸ਼ਟਰੀ ਝੰਡਾ ਲਹਿਰਾਇਆ।
ਇਸ ਮੌਕੇ ਵੀਰਚੱਕਰ ਪ੍ਰਾਪਤ ਕਰਨ ਵਾਲੇ 4 ਬਹਾਦੁਰ ਸ਼ਖਸਿਅਤਾਂ ਜਿਨ੍ਹਾਂ ਵਿਚ ਲੈ.ਕਰਨਲ ਹਰਬੰਤ ਸਿੰਘ ਕਾਹਲੋਂ, ਗਰੁੱਪ ਕੈਪਟਨ ਚਰਣਜੀਤ ਸਿੰਘ ਸੰਧੂ, ਮੇਜਰ ਜਨਰਲ ਡੀ.ਪੀ.ਸਿੰਘ ਅਤੇ ਸੈਨਾ ਮੈਡਲ ਪ੍ਰਾਪਤਕਰਤਾ ਲੈ. ਕਰਨਲ ਹਰਜਿੰਦਰ ਸਿੰਘ ਸਰਾਵ ਨੂੰ ਉਨ੍ਹਾਂ ਦੀ ਬਹਾਦੁਰੀ ਅਤੇ ਦੇਸ਼ ਦੀ ਸੇਵਾ ਲਈ ਸਨਮਾਨਿਕ ਕੀਤਾ ਗਿਆ। ਇਸਤੋਂ ਇਲਾਵਾ ਕਾਰਗਿਲ ਯੁੱਧ ਦੇ ਨਾਇਕ ਕੈਪਟਨ ਵਿਕਰਮ ਬੱਤਰਾ, ਪਰਮਵੀਰ ਚੱਕਰ ਨੂੰ ਮਰਨ ਮੱਗਰੋਂ ਉਸਦੇ ਪੁੱਤਰ ਵਿਸ਼ਾਲ ਬੱਤਰਾ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਕਰਨਲ ਬੀ.ਐਸ. ਸੰਧੂ ਨੇ ਕਿਹਾ ਕਿ 75 ਸਾਲ ਪਹਿਲਾਂ 15 ਅਗਸਤ 1947 ਨੂੰ ਭਾਰਤ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਆਜ਼ਾਦ ਐਲਾਨਿਆ ਗਿਆ ਸੀ ਅਤੇ ਇਕ ਆਜ਼ਾਦ ਰਾਸ਼ਟਰ ਬਣ ਗਿਆ ਸੀ। ਅਸੀਂ 1857 ਤੋਂ 1947 ਤੱਕ ਆਜ਼ਾਦੀ ਦੇ ਅੰਦੋਲਨ ਨੂੰ ਦੇਖਿਆ ਹੈ। ਹਾਲਾਂਕਿ ਸਾਡੀ ਆਜ਼ਾਦੀ ਅਤੇ ਸਾਡੇ ਦੇਸ਼ ਦੀ ਰੱਖਿਆ ਦੇ ਲਈ ਬਹਾਦੁਰ ਲੋਕ ਭਾਰਤੀ ਸੈਨਾ, ਨੌਸੈਨਾ ਅਤੇ ਹਵਾਈ ਸੈਨਾ ਵਿਚ ਸ਼ਾਮਲ ਹੋ ਕੇ ਅੱਗੇ ਆਏ ਹਨ।
ਅੰਤ ਵਿਚ ਉਥੇ ਮੌਜੂਦ ਲੋਕਾਂ ਨੇ ਭਾਰਤ ਦੀ ਆਜ਼ਾਦੀ ਵਿਚ ਉਨ੍ਹਾਂ ਦੀ ਅਣਮੁੱਲ ਭੁਮਿਕਾ ਦੇ ਲਈ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਦੇ ਬਹਾਦੁਰ ਦਿਲਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਪ੍ਰੋਗਰਾਮ ਦਾ ਅੰਤ ਇਕ ਲੱਘੂ ਸੰਸਕ੍ਰਿਤੀ ਪ੍ਰੋਗਰਾਮ ਦੇ ਨਾਲ ਹੋਇਆ, ਜਿਸ ਵਿਚ ਦੇਸ਼ ਭਗਤੀ ਗੀਤ ਗਾਉਣਾ ਅਤੇ ਕਵਿਤਾ ਪਾਠ ਸ਼ਾਮਲ ਸੀ।

Check Also

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

ਕਿਹਾ : ਟੈਕਸ ਚੋਰੀ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਤਾਕਤਵਰ ਬਣਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …