Breaking News
Home / ਪੰਜਾਬ / 7ਵੇਂ ਦਿਨ ਮਿਲਿਆ ਗੰਦੇ ਨਾਲੇ ‘ਚ ਡਿਗਿਆ ਬੱਚਾ

7ਵੇਂ ਦਿਨ ਮਿਲਿਆ ਗੰਦੇ ਨਾਲੇ ‘ਚ ਡਿਗਿਆ ਬੱਚਾ

ਕਪੂਰਥਲਾ : ਕਪੂਰਥਲਾ ਵਿਚ ਗੰਦੇ ਨਾਲੇ ‘ਚ ਡਿੱਗੇ ਡੇਢ ਸਾਲ ਦੇ ਬੱਚੇ ਅਭਿਲਾਸ਼ ਦਾ ਮ੍ਰਿਤਕ ਸਰੀਰ ਸੋਮਵਾਰ ਨੂੰ ਸੱਤਵੇਂ ਦਿਨ ਬਰਾਮਦ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਬੱਚੇ ਦਾ ਮ੍ਰਿਤਕ ਸਰੀਰ ਉਸੇ ਸਥਾਨ ‘ਤੇ ਤੈਰ ਰਿਹਾ ਸੀ, ਜਿਥੇ ਕਿ ਐਨ.ਡੀ.ਆਰ.ਐਫ. ਅਤੇ ਪ੍ਰਸ਼ਾਸਨ ਦੀ ਟੀਮ 72 ਘੰਟੇ ਤੱਕ ਰੈਸਕਿਊ ਅਪਰੇਸ਼ਨ ਵਿਚ ਲੱਗੀ ਰਹੀ। ਸੋਮਵਾਰ ਨੂੰ ਬੱਚੇ ਦਾ ਮ੍ਰਿਤਕ ਸਰੀਰ ਮਿਲਿਆ ਤਾਂ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦਾ ਆਰੋਪ ਲਗਾਇਆ ‘ਤੇ ਧਰਨੇ ‘ਤੇ ਬੈਠ ਗਏ। ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦੀ ਸਹੀ ਤਰੀਕੇ ਨਾਲ ਤਲਾਸ਼ ਹੁੰਦੀ ਤਾਂ ਇਸ ਬੱਚੇ ਦੀ ਜਾਨ ਬਚ ਸਕਦੀ ਸੀ। ਜ਼ਿਕਰਯੋਗ ਹੈ ਕਿ ਕਪੂਰਥਲਾ ਵਿਚ ਲੰਘੀ 9 ਅਗਸਤ ਨੂੰ ਦੁਪਹਿਰ ਵੇਲੇ ਇਕ ਡੇਢ ਸਾਲ ਦਾ ਬੱਚਾ, ਅਭਿਲਾਸ਼ ਗੰਦੇ ਨਾਲੇ ਵਿਚ ਡਿੱਗ ਗਿਆ ਸੀ।
ਬੱਚੇ ਨੂੰ ਬਚਾਉਣ ਲਈ ਉਸਦੀ ਮਾਂ ਨੇ ਵੀ ਨਾਲੇ ਵਿਚ ਛਾਲ ਮਾਰ ਦਿੱਤੀ ਸੀ, ਪਰ ਬੱਚੇ ਦੀ ਮਾਂ ਨੂੰ ਤਾਂ ਬੇਸੁਧ ਹਾਲਤ ਵਿਚ ਨਾਲੇ ‘ਚੋਂ ਬਾਹਰ ਕੱਢ ਲਿਆ ਗਿਆ ਸੀ, ਪਰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ। ਅਭਿਲਾਸ਼ ਨਾਮ ਦਾ ਬੱਚਾ 7ਵੇਂ ਦਿਨ ਮ੍ਰਿਤਕ ਹਾਲਤ ਵਿਚ ਮਿਲਿਆ ਹੈ ਅਤੇ ਕਪੂਰਥਲਾ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।

 

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …