ਚੰਡੀਗੜ੍ਹ/ਬਿਊਰੋ ਨਿਊਜ਼ : “ਪੰਜਾਬ ਕਾਂਗਰਸ ਨੇ 2007 ਤੇ 2012 ਵਿਚ ਵਿਧਾਨ ਸਭਾ ਚੋਣ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਕਰਕੇ ਹਾਰੀ ਸੀ ਤੇ 2017 ਦੀਆਂ ਚੋਣਾਂ ਵੀ ਅਰੂਸਾ ਕਰਕੇ ਹਾਰੇਗੀ।” ਪੰਜਾਬ ਕਾਂਗਰਸ ਦੇ ਸਾਬਕਾ ਆਗੂ ਬੀਰਦਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਕੈਪਟਨ ਨਾਲ ਅਰੂਸਾ ਆਲਮ ਦੇ ਸਬੰਧਾਂ ‘ਤੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਵੀ ਕੈਪਟਨ ਤੇ ਅਰੂਸਾ ਦੇ ਸਬੰਧਾਂ ਦੀ ਜਾਂਚ ਕਰਾਏ ਕਿਉਂਕਿ ਅਰੂਸਾ ਪਾਕਿਸਤਾਨ ਨੇ ਪਲਾਂਟ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਰੂਸਾ ਦੀ ਗਤੀਵਿਧੀ ਨਾਲ ਦੇਸ਼ ਨੂੰ ਖ਼ਤਰਾ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …