Breaking News
Home / ਪੰਜਾਬ / ਫੈਸਲਾ : ਬੀਐਸਐਫ ਦੇ ਇੰਦੌਰ ਮਿਊਜ਼ੀਅਮ ‘ਚ ਪਿਆ ਸੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਿਸਤੌਲ

ਫੈਸਲਾ : ਬੀਐਸਐਫ ਦੇ ਇੰਦੌਰ ਮਿਊਜ਼ੀਅਮ ‘ਚ ਪਿਆ ਸੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਪਿਸਤੌਲ

ਖਟਕੜ ਕਲਾਂ ਪੁੱਜਾ ਭਗਤ ਸਿੰਘ ਦਾ ਪਿਸਤੌਲ
ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜਿਸ ਪਿਸਤੌਲ ਨਾਲ ਸਾਂਡਰਸ ‘ਤੇ ਗੋਲੀ ਚਲਾਈ ਸੀ, ਉਸ ਨੂੰ ਛੇਤੀ ਹੀ ਲੋਕ ਵੇਖ ਸਕਣਗੇ। ਇਹ ਜਾਣਕਾਰੀ ਹਾਈਕੋਰਟ ਵਿਚ ਬੀਐਸਐਫ ਵਲੋਂ ਦਾਇਰ ਇਕ ਹਲਫਨਾਮੇ ਵਿਚ ਦਿੱਤੀ ਗਈ। ਬੀਐਸਐਫ ਵਲੋਂ ਦਾਇਰ ਜਵਾਬ ਵਿਚ ਕਿਹਾ ਗਿਆ ਕਿ ਬੀਐਸਐਫ ਨੇ ਇੰਦੌਰ ਦੇ ਬੀਐਸਐਫ ਮਿਊਜ਼ੀਅਮ ਤੋਂ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਸਥਿਤ ਮਿਊਜ਼ੀਅਮ ਵਿਚ ਪਿਸਤੌਲ ਭੇਜ ਦਿੱਤਾ ਹੈ ਤੇ ਛੇਤੀ ਹੀ ਲੋਕ ਇਸ ਦੇ ਦਰਸ਼ਨ ਕਰ ਸਕਣਗੇ। ਬੀਐਸਐਫ ਦੇ ਇਸ ਜਵਾਬ ‘ਤੇ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਕੀ ਹੈ ਮਾਮਲਾ : ਇਸ ਮਾਮਲੇ ਵਿਚ ਐਡਵੋਕੇਟ ਐਸ ਸੀ ਅਰੋੜਾ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਸਾਲ 1944 ਵਿਚ ਲਾਹੌਰ ਵਿਚ ਉਸ ਵੇਲੇ ਦੇ ਐਸਐਸਪੀ ਨੇ ਇਹ ਪਿਸਤੌਲ ਫਿਲੌਰ ਦੀ ਪੰਜਾਬ ਪੁਲਿਸ ਅਕੈਡਮੀ ਵਿਚ ਭੇਜਿਆ ਸੀ। 1969 ਵਿਚ ਇਹ ਪਿਸਤੌਲ ਅਕੈਡਮੀ ਤੋਂ ਬੀਐਸਐਫ ਕੋਲ ਪੁੱਜ ਗਈ। ਪਟੀਸ਼ਨਕਰਤਾ ਨੇ ਕਿਹਾ ਕਿ ਉਹਨਾਂ ਨੂੰ ਲੰਘੇ ਨਵੰਬਰ ਮਹੀਨੇ ਪਤਾ ਲੱਗਾ ਕਿ ਭਗਤ ਸਿੰਘ ਦਾ ਇਹ ਪਿਸਤੌਲ ਹੁਣ ਇੰਦੌਰ ਵਿਚ ਬੀਐਸਐਫ ਦੇ ਮਿਊਜ਼ੀਅਮ ਵਿਚ ਹੈ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਕੇਂਦਰ ਨੂੰ ਲੀਗਲ ਨੋਟਿਸ ਭੇਜ ਕੇ ਪਿਸਤੌਲ ਨੂੰ ਇੰਦੌਰ ਤੋਂ ਬੀਐਸਐਫ ਮਿਊਜ਼ੀਅਮ ਖਟਕੜ ਕਲਾਂ ਲਿਆਂਦੇ ਜਾਣ ਦੀ ਮੰਗ ਕੀਤੀ ਸੀ। ਅਰੋੜਾ ਨੇ ਕਿਹਾ ਸੀ ਕਿ ਖਟਕੜ ਕਲਾਂ ‘ਚ ਭਗਤ ਸਿੰਘ ਦਾ ਜਨਮ ਹੋਇਆ ਸੀ ਤੇ ਹੁਣ ਉਹਨਾਂ ਦੀ ਯਾਦ ਵਿਚ ਇਕ ਮਿਊਜ਼ੀਅਮ ਵੀ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਹਜ਼ਾਰਾਂ ਲੋਕ ਭਗਤ ਸਿੰਘ ਨਾਲ ਜੁੜੀਆਂ ਵਸਤਾਂ ਵੇਖਣ ਲਈ ਰੋਜ਼ਾਨਾ ਖਟਕੜ ਕਲਾਂ ਆਉਂਦੇ ਹਨ। ਅਜਿਹੀ ਸੂਰਤ ਵਿਚ ਭਗਤ ਸਿੰਘ ਦਾ ਪਿਸਤੌਲ ਵੀ ਇੰਦੌਰ ਦੇ ਬੀਐਸਐਫ ਮਿਊਜ਼ੀਅਮ ਤੋਂ ਲਿਆ ਕੇ ਉਹਨਾਂ ਦੇ ਜਨਮ ਸਥਾਨ ‘ਤੇ ਬਣੇ ਮਿਊਜ਼ੀਅਮ ਵਿਚ ਰੱਖਿਆ ਜਾਣਾ ਚਾਹੀਦਾ ਹੈ। ਪਟੀਸ਼ਨਕਰਤਾ ਨੇ ਦੱਸਿਆ ਕਿ ਕੇਂਦਰ ਨੇ ਉਹਨਾਂ ਦੇ ਲੀਗਲ ਨੋਟਿਸ ‘ਤੇ ਬੀਐਸਐਫ ਹੈਡ ਕੁਆਰਟਰ ਨੂੰ ਪੱਤਰ ਲਿਖ ਦਿੱਤਾ ਸੀ। ਇਸ ਪੱਤਰ ‘ਤੇ ਬੀਐਸਐਫ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਲਈ ਪਟੀਸ਼ਨਰ ਨੂੰ ਹੁਣ ਜਨਹਿਤ ਪਟੀਸ਼ਨ ਦਾ ਸਹਾਰਾ ਲੈਣਾ ਲਿਆ।
ਕੈਪਟਨ ਵੱਲੋਂ 10ਵੀਂ ਦੇ ਖਰਾਬ ਨਤੀਜਿਆਂ ਦਾ ਸਖ਼ਤ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਖਰਾਬ ਨਤੀਜਿਆਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਸਿੱਖਿਆ ਮੰਤਰੀ ਨੂੰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਬਲੂ ਪ੍ਰਿੰਟ ਪੇਸ਼ ਕਰਨ ਦੀ ਤਾਕੀਦ ਕੀਤੀ ਹੈ। ਇਸ ਦੇ ਨਾਲ ਹੀ ਖਜ਼ਾਨਾ ਮੰਤਰਾਲੇ ਨੂੰ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜ਼ਰੂਰੀ ਫੰਡ ਤੁਰੰਤ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ 10ਵੀਂ ਦੇ ਨਤੀਜਿਆਂ ਦਾ ਐਲਾਨ ਹੋਇਆ ਤਾਂ ਸਿਰਫ 57 ਫੀਸਦ ਵਿਦਿਆਰਥੀ ਪਾਸ ਹੋਏ।
ਮਨਮੋਹਨ ਸਿੰਘ ਵੀ ਇਨ੍ਹਾਂ ਸਕੂਲਾਂ ਵਿੱਚ ਪੜ੍ਹੇ ਸਨ : ਅਮਰਿੰਦਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਦੇ ਮਾੜੇ ਨਤੀਜਿਆਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥ ਸ਼ਾਸਤਰੀ ਡਾ.ਮਨਮੋਹਨ ਸਿੰਘ ਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਕੇ.ਆਰ. ਲਖਣਪਾਲ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਮਿਆਰਾਂ ਵਿਚ ਸੁਧਾਰ ਕੀਤੇ ਜਾਣ ਤਾਂ ਜੋ ਉਨ੍ਹਾਂ ਵਰਗੀਆਂ ਪ੍ਰਾਪਤੀਆਂ ਹੋਰ ਬੱਚੇ ਵੀ ਕਰ ਸਕਣ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …