ਫਿਲੌਰ/ਬਿਊਰੋ ਨਿਊਜ਼
ਫਿਲੌਰ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਫਿਲੌਰ ਦੇ ਅਕਲਪੁਰ ਰੋਡ ‘ਤੇ ਇਕ ਘਰ ਵਿਚ ਲੁਕੇ ਗੈਂਗਸਟਰਾਂ ਨੂੰ ਫੜਨ ਲਈ ਛਾਪਾ ਮਾਰਿਆ। ਇਸ ਦੌਰਾਨ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਇੱਟਾਂ ਪੱਥਰ ਚੱਲੇ। ਜਿਸ ਤੋਂ ਬਾਅਦ ਥਾਣਾ ਫਿਲੌਰ, ਥਾਣਾ ਗੁਰਾਇਆ ਅਤੇ ਅਪੱਰਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਸ ਆਪ੍ਰੇਸ਼ਨ ਦੌਰਾਨ 4 ਗੈਂਗਸਟਰਾਂਨੂੰ ਕਾਬੂ ਕਰ ਲਿਆ।