9.2 C
Toronto
Friday, April 24, 2026
spot_img
Homeਪੰਜਾਬਜਨਮ ਅਸ਼ਟਮੀ ਮੌਕੇ ਕੈਪਟਨ ਅਮਰਿੰਦਰ ਦਾ ਸੁਨੇਹਾ

ਜਨਮ ਅਸ਼ਟਮੀ ਮੌਕੇ ਕੈਪਟਨ ਅਮਰਿੰਦਰ ਦਾ ਸੁਨੇਹਾ

ਸ੍ਰੀ ਕ੍ਰਿਸ਼ਨ ਦੇ ਪਿਆਰ ਤੇ ਸਦਭਾਵਨਾ ਦੇ ਫਲਸਫੇ ਨੂੰ ਅਪਣਾਉਣ ਦਾ ਦਿੱਤਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਮ ਅਸ਼ਟਮੀ ਮੌਕੇ ਪੰਜਾਬ ਸਮੇਤ ਸਮੂਹ ਦੇਸ਼ ਵਾਸੀਆਂ ਨੂੰ ਸੁਨੇਹਾ ਦਿੱਤਾ ਹੈ। ਕੈਪਟਨ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਪਿਆਰ ਤੇ ਸਦਭਾਵਨਾ ਦੇ ਫਲਸਫੇ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਨਫਰਤ ਜਿਹੀਆਂ ਹੱਦਾਂ ਤੋੜ ਦੇਣੀਆਂ ਚਾਹੀਦੀਆਂ ਹਨ। ਜ਼ਿਕਰਯੋਗ ਹੈ ਕਿ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਸ਼ਰਧਾਲੂ ਮੰਦਰਾਂ ਵਿਚ ਮੱਥਾ ਟੇਕਣ ਲਈ ਜਾ ਰਹੇ ਹਨ। ਕੈਪਟਨ ਅਮਰਿੰਦਰ ਨੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਾਂਤੀ ਅਤੇ ਮਿਲ ਜੁਲ ਕੇ ਮਨਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਆਓ ਭਗਵਾਨ ਕ੍ਰਿਸ਼ਨ ਦੇ ਫਲਸਫੇ ਨੂੰ ਅਪਣਾਉਂਦਿਆਂ ਖੁਸ਼ਹਾਲੀ ਅਤੇ ਸਦਭਾਵਨਾ ਦੇ ਨਵੇਂ ਦੌਰ ‘ਚ ਅੱਗੇ ਵਧੀਏ।

RELATED ARTICLES
POPULAR POSTS