ਪ੍ਰਸ਼ਾਸਨ ਦਾ ਕਹਿਣਾ ਕਿ ਔਰਤਾਂ ਦਾ ਛੋਟੇ ਕੱਪੜੇ ਪਾ ਕੇ ਡਿਸਕੋ ‘ਚ ਜਾਣਾ ਜਾਂ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਗ੍ਰਹਿ ਸਕੱਤਰ ਨੇ ਕਿਹਾ, ਚੰਡੀਗੜ੍ਹ ਵਿਚ ਔਰਤਾਂ ਦੇ ਮਿੰਨੀ ਸਕਰਟ ਪਹਿਨਣ ‘ਤੇ ਪਾਬੰਦੀ ਨਹੀਂ ਲਗਾਈ ਜਾਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਕੁੜੀਆਂ ਦੇ ਮਿੰਨੀ ਸਕਰਟ ਪਾਉਣ ‘ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਹੁਣ ਕੁੜੀਆਂ ਦੇ ਸਥਾਨਕ ਡਿਸਕੋ ਕਲੱਬਾਂ ਵਿਚ ਸ਼ਾਰਟ ਸਕਰਟਾਂ ਪਾ ਕੇ ਆਉਣ ‘ਤੇ ਰੋਕ ਲਾਉਣ ਲਈ ਸਖਤ ਕਦਮ ਚੁੱਕਣ ਜਾ ਰਿਹਾ ਹੈ। ਪ੍ਰਸ਼ਾਸਨ ਮੁਤਾਬਕ ਔਰਤਾਂ ਦਾ ਛੋਟੇ ਕੱਪੜੇ ਪਾ ਕੇ ਡਿਸਕੋ ਵਿਚ ਜਾਣਾ ਜਾਂ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ।
ਇਸ ਪਾਲਿਸੀ ਤਹਿਤ ਡਿਸਕੋ ਵਿਚ ਔਰਤਾਂ ਵੱਲੋਂ ਪਾਏ ਜਾਣ ਵਾਲੇ ਕੱਪੜਿਆਂ ‘ਤੇ ਰੋਕ ਲਾਉਣ ਜਾ ਰਿਹਾ ਹੈ। ਇਹ ਪਾਲਿਸੀ ਪਹਿਲੀ ਅਪ੍ਰੈਲ ਤੋਂ ਲਾਗੂ ਹੋ ਚੁੱਕੀ ਹੈ। ਹਾਲਾਂਕਿ ਕਈ ਲੋਕ ਇਸ ਨੂੰ ਗਲਤ ਨਿਯਮ ਕਰਾਰ ਦੇ ਚੁੱਕੇ ਹਨ ਪਰ ਇਸ ਨਿਯਮ ਤਹਿਤ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੇ ਨਾਈਟ ਕਲੱਬਾਂ ਵਿਚ ਔਰਤਾਂ ਦੇ ਕੱਪੜਿਆਂ, ਅਸ਼ਲੀਲਤਾ ਤੇ ਭੜਕਾਊਪਣ ‘ਤੇ ਲਗਾਮ ਲਾਉਣ ਜਾ ਰਿਹਾ ਹੈ। ਇਸ ਪਾਲਿਸੀ ਤਹਿਤ ਨਾਈਟ ਕਲੱਬਾਂ ਦੀ ਟਾਈਮਿੰਗ ਵੀ ਘੱਟ ਕਰ ਦਿੱਤੀ ਗਈ ਹੈ। ਪਹਿਲਾਂ ਰਾਤ ਦੇ 2 ਵਜੇ ਤੱਕ ਖੁੱਲ੍ਹੇ ਰਹਿਣ ਵਾਲੇ ਕਲੱਬ ਹੁਣ 12 ਵਜੇ ਤੱਕ ਹੀ ਖੁੱਲ੍ਹਣਗੇ।
ਇਸ ਸਬੰਧੀ ਗ੍ਰਹਿ ਸਕੱਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਚੰਡੀਗੜ੍ਹ ਵਿਚ ਔਰਤਾਂ ਦੇ ਮਿੰਨੀ ਸਕਰਟ ਪਹਿਨਣ ‘ਤੇ ਪਾਬੰਦੀ ਨਹੀਂ ਲਗਾਈ ਜਾਵੇਗੀ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …