ਪੰਜਾਬ ਨੂੰ ਲਾਏਗੀ ਬੋਲਣ, ਕੰਵਰ ਸੰਧੂ ‘ਪੰਜਾਬ ਡਾਇਲਾਗ’ ਦੀ ਅਗਵਾਈ ਕਰਨਗੇ
23 ਅਪ੍ਰੈਲ ਤੋਂ ਇਸ ਨਵੇਂ ਪ੍ਰੋਗਰਾਮ ਦੀ ਹੋ ਰਹੀ ਹੈ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼ੂ
ਆਮ ਆਦਮੀ ਪਾਰਟੀ ਪੰਜਾਬ ਨੂੰ ਬੋਲਣ ਲਾਏਗੀ। ઠਪਾਰਟੀ ਨੇ ਨਵਾਂ ਪ੍ਰੋਗਰਾਮ ਉਲੀਕਿਆ ਹੈ ਜਿਸ ਤਹਿਤ ਪੰਜਾਬੀਆਂ ਨਾਲ ਰਾਬਤਾ ਕਾਇਮ ਕੀਤਾ ਜਾਏਗਾ। ਇਹ ਪੰਜਾਬ ਡਾਇਲਾਗ ‘ਬੋਲਦਾ ਪੰਜਾਬ’ ਦੇ ਨਾਂ ਨਾਲ ਸ਼ੁਰੂ ਹੋਵੇਗਾ। ઠਕੰਵਰ ਸੰਧੂ ‘ਪੰਜਾਬ ਡਾਇਲਾਗ’ ਦੀ ਅਗਵਾਈ ਕਰਨਗੇ। ਪਾਰਟੀ 23 ਅਪ੍ਰੈਲ ਤੋਂ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ ਤੇ 5 ਜੂਨ ਤੱਕ ਯੂਥ ਨਾਲ ਡਾਇਲਾਗ ਕਰਕੇ ਖਤਮ ਕਰੇਗੀ।
ਇਸ ਮੌਕੇ ਅਸ਼ੀਨ ਖੇਤਾਨ ਨੇ ਦੱਸਿਆ ਕਿ ਪੰਜਾਬ ਡਾਇਲਾਗ 10 ਵਰਗਾਂ ਵਿਚ ਵੰਡਿਆ ਹੋਇਆ ਹੈ ਜਿਸ ਵਿਚ ਨੌਜਵਾਨ, ਕਿਸਾਨ, ਸਨਅਤ ਐਂਡ ਟ੍ਰੇਡਰ, ਲੇਬਰ, ਔਰਤਾਂ, ਐਕਸ ਸਰਵਿਸਮੈਨ, ਸਰਕਾਰੀ ਮੁਲਾਜ਼ਮ, ਐਨ.ਆਰ.ਆਈਜ਼. ਆਦਿ ਹਨ। ਇਸੇ ਤਰ੍ਹਾਂ ਮੁੱਖ ਮੁੱਦੇ ਬੇਰੁਜ਼ਗਾਰੀ, ਇਮੀਗ੍ਰੇਸ਼ਨ, ਕਿਸਾਨਾਂ ਦਾ ਮੁੱਦਾ, ਮਾਫੀਆ, ਦਲਿਤ, ਵੁਮੈਨ ਕਰਾਈਮ, ਹਾਊਸਿੰਗ, ਸੜਕ ਹਾਦਸੇ, ਨਸ਼ੇ ਆਦਿ ਹੋਣਗੇ। ਇਸ ਮੌਕੇ ਕੰਵਰ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਮੁੱਖ ਮਕਸਦ ਪੰਜਾਬ ਦੇ ਹਾਲਾਤ ਹਨ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …