ਧਮਾਕੇ ਦੌਰਾਨ ਨੁਕਸਾਨੀਆਂ ਦੁਕਾਨਾਂ ਦੀ ਕਰਵਾਏਗੀ ਮੁੜ ਉਸਾਰੀ
ਬਟਾਲਾ/ਬਿਊਰੋ ਨਿਊਜ਼
ਪਿਛਲੇ ਦਿਨੀਂ ਬਟਾਲਾ ‘ਚ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਦੇ ਪੀੜਤਾਂ ਦੀ ਮੱਦਦ ਲਈ ਸਮਾਜ ਸੇਵਾ ਸੰਸਥਾ ‘ਖਾਲਸਾ ਏਡ’ ਅੱਗੇ ਆਈ ਹੈ। ਖਾਲਸਾ ਏਡ ਪੰਜਾਬ ਦੀ ਟੀਮ ਨੇ ਅੱਜ ਉਸ ਸਥਾਨ ਦਾ ਦੌਰਾ ਕੀਤਾ ਸੀ, ਜਿੱਥੇ ਫੈਕਟਰੀ ‘ਚ ਧਮਾਕਾ ਹੋਇਆ ਸੀ ਅਤੇ 25 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਖਾਲਸਾ ਏਡ ਦੇ ਵਲੰਟੀਅਰਾਂ ਨੇ ਕਿਹਾ ਕਿ ਇਸ ਹਾਦਸੇ ਵਿਚ ਤਕਰੀਬਨ 8 ਦੁਕਾਨਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ ਸਨ, ਜਿਨ੍ਹਾਂ ਦੀ ਮੁੜ ਉਸਾਰੀ ਤੇ ਮੁਰੰਮਤ ਦੀ ਜ਼ਿੰਮੇਵਾਰੀ ਖਾਲਸਾ ਏਡ ਨੇ ਲਈ ਹੈ। ਇਸ ਦੇ ਨਾਲ ਹੀ ਇਕ ਗੁਰੂ ਘਰ ਵੀ ਨੁਕਸਾਨਿਆ ਗਿਆ ਸੀ, ਉਸਦੀ ਵੀ ਖਾਲਸਾ ਏਡ ਮੁੜ ਉਸਾਰੀ ਕਰਵਾਏਗੀ।
Check Also
ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ
ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …