15.6 C
Toronto
Thursday, September 18, 2025
spot_img
Homeਪੰਜਾਬਭਾਰਤਪਾਕਿ ਸਰਹੱਦ ਤੋਂ ਚਾਲੀ ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਭਾਰਤਪਾਕਿ ਸਰਹੱਦ ਤੋਂ ਚਾਲੀ ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਬੀ.ਐਸ.ਐਫ. ਅਧਿਕਾਰੀਆਂ ਦਾ ਦਾਅਵਾ -ਪਾਕਿਸਤਾਨ ‘ਚੋਂ ਆਈ ਇਹ ਹੈਰੋਇਨ
ਫਿਰੋਜ਼ਪੁਰ/ਬਿਊਰੋ ਨਿਊਜ਼
ਭਾਰਤਪਾਕਿ ਸਰਹੱਦ ‘ਤੇ ਫਿਰੋਜ਼ਪੁਰ ‘ਚ ਪੈਂਦੀ ਚੌਂਕੀ ਸ਼ਾਮੇਕੇ ਇਲਾਕੇ ਵਿਚੋਂ ਬੀਐੱਸਐੱਫ ਜਵਾਨਾਂ ਨੇ 8 ਕਿਲੋਂ ਹੈਰੋਇਨ ਅਤੇ 57 ਗ੍ਰਾਮ ਅਫ਼ੀਮ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਬੀਐੱਸਐੱਫ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਾਮੇਕੇ ਚੌਂਕੀ ਦੇ ਏਰੀਏ ਵਿਚ ਬੀਐਸਐਫ ਜਵਾਨ ਰੋਜ਼ਾਨਾਂ ਦੀ ਤਰ੍ਹਾਂ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਕੁਝ ਸ਼ੱਕੀ ਲਿਫਾਫੇ ਵਿਖਾਈ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਕਤ ਲਿਫਾਫਿਆਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿਚੋਂ ਹੈਰੋਇਨ ਅਤੇ ਅਫ਼ੀਮ ਬਰਾਮਦ ਹੋਈ। ਬੀਐੱਸਐੱਫ਼ ਅਧਿਕਾਰੀਆਂ ਦੇ ਦੱਸਣ ਅਨੁਸਾਰ ਹੈਰੋਇਨ ਦਾ ਵਜਨ ਤੋਲਣ ‘ਤੇ 8 ਕਿਲੋਗ੍ਰਾਮ ਪਾਇਆ ਗਿਆ, ਜਦੋਂਕਿ ਇਕ ਛੋਟੇ ਲਿਫ਼ਾਫੇ ਵਿਚ ਬੰਦ ਅਫ਼ੀਮ ਨੂੰ ਤੋਲਿਆ ਗਿਆ ਤਾਂ ਉਸਦਾ ਵਜ਼ਨ 57 ਗ੍ਰਾਮ ਸੀ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹੈਰੋਇਨ ਸਤਲੁਜ ਦਰਿਆ ਵਿਚ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਭਾਰਤ ਵੱਲ ਪਾਕਿਸਤਾਨੀ ਸਮੱਗਲਰ ਵਲੋਂ ਭੇਜੀ ਗਈ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਤੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਦੇ ਵਿਚ ਕੀਮਤ ਕਰੀਬ 40 ਕਰੋੜ ਰੁਪਏ ਹੈ।

RELATED ARTICLES
POPULAR POSTS