ਕਿਹਾ, ਕੈਪਟਨ ਨੇ ਇਸ ‘ਤੇ ਸਿਰਫ ਘਰ ਹੀ ਬਣਾਉਣਾ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਨੇੜੇ 6 ਏਕੜ ਜ਼ਮੀਨ ਖ਼ਰੀਦਣ ‘ਤੇ ਕਾਂਗਰਸ ਨੂੰ ਸਫਾਈ ਦੇਣੀ ਪੈ ਰਹੀ ਹੈ। ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਤੇ ਕੁਝ ਅਕਾਲੀ ਆਗੂ ਮੁੱਖ ਮੰਤਰੀ ਦਾ ਅਕਸ ਖ਼ਰਾਬ ਕਰਨ ਲਈ ਝੂਠਾ ਪ੍ਰਚਾਰ ਕਰ ਰਹੇ ਹਨ। ਖਹਿਰਾ ਤੇ ਅਕਾਲੀ ਆਗੂਆਂ ਨੂੰ ਇਸ ਲਈ ਮਾਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ।
ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਸ ਜਗ੍ਹਾ ਉੱਪਰ ਕੋਈ ਕਮਰਸ਼ੀਅਲ ਉਸਾਰੀ ਨਹੀਂ ਕੀਤੀ। ਕੈਪਟਨ ਨੇ ਕਾਨੂੰਨ ਮੁਤਾਬਕ ਜ਼ਮੀਨ ਲਈ ਹੈ ਤੇ ਉਨ੍ਹਾਂ ਉਸ ਜ਼ਮੀਨ ‘ਤੇ ਸਿਰਫ ਘਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਬਾਦਲਾਂ ਨਾਲ ਕੋਈ ਦੋਸਤੀ ਨਹੀਂ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਲਾਗੇ 6 ਏਕੜ ਜ਼ਮੀਨ ਖ਼ਰੀਦੀ ਹੈ। ਇਹ ਇਲਾਕਾ ਨਿਊ ਚੰਡੀਗੜ੍ਹ ਦੇ ਨਾਂ ਤੋਂ ਮਸ਼ਹੂਰ ਹੈ। ਇਹ ਜ਼ਮੀਨ ਬਾਦਲਾਂ ਦੇ 7 ਸਿਤਾਰਾ ਰਿਜ਼ੌਰਟ ਦੇ ਨੇੜੇ ਹੈ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …