Breaking News
Home / ਪੰਜਾਬ / ‘ਆਪ’ ਵੱਲੋਂ ਸਨਅਤ, ਟਰਾਂਸਪੋਰਟ ਤੇ ਵਪਾਰ ਬਾਰੇ 21 ਨੁਕਾਤੀ ਮੈਨੀਫੈਸਟੋ ਜਾਰੀ

‘ਆਪ’ ਵੱਲੋਂ ਸਨਅਤ, ਟਰਾਂਸਪੋਰਟ ਤੇ ਵਪਾਰ ਬਾਰੇ 21 ਨੁਕਾਤੀ ਮੈਨੀਫੈਸਟੋ ਜਾਰੀ

kejriwalmenifestoਲੁਧਿਆਣਾ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਵਪਾਰ, ਉਦਯੋਗ ਤੇ ਟਰਾਂਸਪੋਰਟ ਬਾਰੇ 21 ਨੁਕਤਿਆਂ ਵਾਲਾ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਹੈ ਕਿ ਬਾਦਲ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਘੁਟਾਲੇ ਦਾ ਕੇਸ ਬੰਦ ਕਰਕੇ ਕੈਪਟਨ ਨਾਲ ਹੋਏ ਰਾਜਸੀ ਸਮਝੌਤੇ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਖ਼ਿਲਾਫ਼ ਅਕਾਲੀ, ਕਾਂਗਰਸ ਤੇ ਭਾਜਪਾ ਇਕੱਠੀਆਂ ਹਨ। ਉਨ੍ਹਾਂ ਲੋਕਾਂ ਨੂੰ ਰਵਾਇਤੀ ਪਾਰਟੀਆਂ ਦੇ ਗੁੰਮਰਾਹਕੁਨ ਪ੍ਰਚਾਰ ਵਿੱਚ ਨਾ ਆਉਣ ਦਾ ਸੱਦਾ ਦਿੱਤਾ। ਇੱਥੇ ਰਿਚਮੰਡ ਪੈਲੇਸ ਵਿੱਚ ਸਨਅਤਕਾਰਾਂ, ਟਰਾਸਪੋਰਟਰਾਂ ਤੇ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ઠਪਾਰਟੀ ਦਾ ਮੈਨੀਫੈਸਟੋ ਇਸ ਵਰਗ ਲਈ ઠਪਵਿੱਤਰ ਇਕਰਾਰਨਾਮਾ ਹੈ। ਸਰਕਾਰ ਬਣਨ ‘ਤੇ ਇਸ ਵਿਚਲੇ ਅੱਖਰ-ਅੱਖਰ ਨੂੰ ਸਾਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਤੀਜਾ ਮੈਨੀਫੈਸਟੋ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ ਤੇ ਕਾਂਗਰਸ ਪਾਰਟੀਆਂ ਧਰਮ ਅਤੇ ਜਾਤ ਦੇ ਨਾਂ ‘ਤੇ ਵੋਟਾਂ ਮੰਗਦੀਆਂ ਹਨ ਤੇ ਇਨ੍ਹਾਂ ਨੂੰ ਲੋਕਾਂ ਦੀਆਂ ਤਕਲੀਫ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ। ઠਉਨ੍ਹਾਂ ਕਿਹਾ ਕਿ ਸਰਕਾਰੀ ਲਾਪ੍ਰਵਾਹੀ ਕਾਰਨ ਸਨਅਤੀ ਸ਼ਹਿਰ ਲੁਧਿਆਣਾ ਬਰਬਾਦੀ ਦੇ ਕੰਡੇ ‘ਤੇ ਖੜ੍ਹਾ ਹੈ। ઠਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਕਿਸਾਨ, ઠਮਜ਼ਦੂਰਾਂ, ਵਪਾਰੀਆਂ ਤੇ ਸਨਅਤਕਾਰਾਂ ਨੂੰ ਸਰਕਾਰ ਵਿੱਚ ਭਾਈਵਾਲ ਬਣਾਏਗੀ। ਸਰਕਾਰ ਦੀ ਹਰ ਨੀਤੀ ਇਨ੍ਹਾਂ ਵਰਗਾਂ ਦੀ ਸਲਾਹ ਨਾਲ ਬਣਿਆ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਵਪਾਰ ਲਈ ਸਿੰਗਲ ਵਿੰਡੋ ਤੇ ਐਨਓਸੀ ઠਤੋਂ ਲੈ ਕੇ ਸਾਰੇ ਕੰਮ ਅੱਧੇ ਘੰਟੇ ਅੰਦਰ ਨਿੱਬੜ ઠਜਾਇਆ ਕਰਨਗੇ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …